Close
Menu

ਭੁਚਾਲ ਦੇ 5ਵੇਂ ਦਿਨ 5, 000 ਤੱਕ ਪਹੁੰਚੀ ਮਰਨ ਵਾਲਿਆਂ ਦੀ ਗਿਣਤੀ

-- 29 April,2015

ਕਾਠਮੰਡੂ,  ਨੇਪਾਲ ‘ਚ ਭੁਚਾਲ ਦੇ ਝਟਕਿਆਂ ਦਾ ਵੀਰਵਾਰ ਨੂੰ ਪੰਜਵਾਂ ਦਿਨ ਹੈ। ਭੁਚਾਲ ‘ਚ ਮਾਰੇ ਗਏ ਲੋਕਾਂ ਦੀ ਅਧਿਕਾਰਕ ਸੰਖਿਆ 5000 ਦੇ ਪਾਰ ਪਹੁੰਚ ਗਈ ਹੈ। ਹਾਲਾਂਕਿ ਪ੍ਰਧਾਨ ਮੰਤਰੀ ਸੁਸ਼ੀਲ ਕੋਇਰਾਲਾ ਨੇ ਸੰਦੇਹ ਜਤਾਇਆ ਹੈ ਕਿ ਇਹ ਗਿਣਤੀ 10 ਹਜ਼ਾਰ ਦੇ ਪਾਰ ਵੀ ਜਾ ਸਕਦੀ ਹੈ। ਨੇਪਾਲ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਆਏ ਜ਼ਬਰਦਸਤ ਭੁਚਾਲ ਤੋਂ ਬਾਅਦ ਹੁਣ ਤੱਕ ਘੱਟ ਤੋਂ ਘੱਟ 5, 057 ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਇਸ ਦੌਰਾਨ ਕਾਠਮੰਡੂ ‘ਚ 84 ਘੰਟੇ ਬਾਅਦ ਇੱਕ ਸ਼ਖ਼ਸ ਨੂੰ ਮਲਬੇ ਤੋਂ ਜਿੰਦਾ ਬਾਹਰ ਕੱਢ ਲਿਆ ਗਿਆ। ਉਸਨੂੰ ਬਚਾਉਣ ਲਈ 10 ਘੰਟੇ ਤੋਂ ਰੇਸਕਿਊ ਅਪਰੇਸ਼ਨ ਚੱਲ ਰਿਹਾ ਸੀ। ਚਾਰ ਦਿਨਾਂ ‘ਚ ਕਾਠਮੰਡੂ ਤੇ ਆਲ਼ੇ ਦੁਆਲੇ ਹੀ 4500 ਦੇ ਕਰੀਬ ਲਾਸ਼ਾਂ ਮਿਲ ਚੁੱਕੀਆਂ ਹਨ। ਅਜੇ ਦੂਰਦਰਾਜ ਦੇ ਇਲਾਕਿਆਂ ਦੀ ਰਿਪੋਰਟ ਆਉਣੀ ਬਾਕੀ ਹੈ। ਮੌਸਮ ਵਿਭਾਗ ਨੇ ਨੇਪਾਲ ‘ਚ ਆਉਣ ਵਾਲੇ 10 ਦਿਨਾਂ ‘ਚ ਮੀਂਹ ਦਾ ਅਨੁਮਾਨ ਜਤਾਇਆ ਹੈ। ਭੁਚਾਲ ਤੋਂ ਬਾਅਦ ਹੁਣ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ।

Facebook Comment
Project by : XtremeStudioz