Close
Menu

ਭੁਚਾਲ ਪ੍ਰਭਾਵਿਤ ਨੇਪਾਲ ‘ਚ ਮਰਨ ਵਾਲਿਆਂ ਦੀ ਤਾਦਾਦ 3200 ਤੋਂ ਜ਼ਿਆਦਾ, ਬਚਾਅ ਤੇ ਰਾਹਤ ਦੇ ਕੰਮ ‘ਚ ਤੇਜ਼ੀ

-- 27 April,2015

ਕਾਠਮੰਡੂ / ਨਵੀਂ ਦਿੱਲੀ,  ਨੇਪਾਲ ‘ਚ ਆਏ ਸ਼ਕਤੀਸ਼ਾਲੀ ਭੁਚਾਲ ਦੇ ਚੱਲਦੇ ਮਰਨ ਵਾਲਿਆਂ ਦੀ ਤਾਦਾਦ 3200 ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ, 6000 ਹੋਰ ਜ਼ਖ਼ਮੀ ਹੋਏ ਹਨ। ਜਾਣਕਾਰੀ ਦੇ ਅਨੁਸਾਰ, ਸੋਮਵਾਰ ਨੂੰ ਨੇਪਾਲ ‘ਚ ਮੌਸਮ ਸਾਫ਼ ਹੋਣ ਦੇ ਚੱਲਦੇ ਬਚਾਅ ਤੇ ਰਾਹਤ ਦੇ ਕੰਮ ‘ਚ ਤੇਜ਼ੀ ਲਿਆਂਦੀ ਗਈ। ਨੇਪਾਲ ‘ਚ ਐਤਵਾਰ ਨੂੰ ਵੀ ਕਈ ਵਾਰ ਭੁਚਾਲ ਦੇ ਝਟਕੇ ਲੱਗੇ। ਇਕੱਲੇ ਕਾਠਮੰਡੂ ਘਾਟੀ ‘ਚ 1, 053 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਜਿੰਦਾ ਲੋਕਾਂ ਦੀ ਤਲਾਸ਼ ਜਾਰੀ ਹੈ ਤੇ ਅਧਿਕਾਰੀਆਂ ਨੂੰ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਸੰਦੇਹ ਹੈ। ਅਜੇ ਵੀ ਮਲਬੇ ‘ਚ ਕਾਫ਼ੀ ਸੰਖਿਆ ‘ਚ ਲੋਕਾਂ ਦੇ ਦੱਬੇ ਹੋਣ ਦਾ ਸੰਦੇਹ ਪ੍ਰਗਟਾਇਆ ਜਾ ਰਿਹਾ ਹੈ। ਭੁਚਾਲ ਦੇ ਬਾਅਦ ਹੁਣ ਤੱਕ 3200 ਤੋਂ ਜਿਆਦਾ ਲੋਕ ਮਾਰੇ ਜਾ ਚੁੱਕੇ ਹਨ ਜਿਨ੍ਹਾਂ ‘ਚ ਪੰਜ ਭਾਰਤੀ ਹਨ।

Facebook Comment
Project by : XtremeStudioz