Close
Menu

ਭੁੱਖਮਰੀ ਦੇ ਵਿਸ਼ੇ ‘ਤੇ ਬੋਲਣ ਲਈ ਨੇਤਾ ਜੀ ਨੇ ਮੰਗੇ ਕਰੋੜਾਂ ਰੁਪਏ

-- 02 June,2015

ਲੰਡਨ— ਅੱਜ ਜਿੱਥੇ ਇਕ ਪਾਸੇ ਲੋਕਾਂ ਨੂੰ ਲਗਜ਼ਰੀ ਜ਼ਿੰਦਗੀ ਦਾ ਚਸਕਾ ਲੱਗਾ ਹੋਇਆ ਹੈ। ਉਹ ਆਪਣੀ ਜ਼ਿੰਦਗੀ ਵਿਚ ਹਰ ਸਹੂਲਤ ਚਾਹੁੰਦੇ ਹਨ, ਉੱਥੇ ਅਜਿਹੇ ਵੀ ਲੋਕ ਹਨ, ਜੋ ਦੋ ਵਕਤ ਦੀ ਰੋਟੀ ਦੀ ਜੁਗਾੜ ਵੀ ਨਹੀਂ ਕਰ ਪਾਉਂਦੇ। ਭੁੱਖਮਰੀ ਦੇ ਸ਼ਿਕਾਰ ਅਜਿਹੇ ਲੋਕਾਂ ਨਾਲ ਉਸ ਸਮੇਂ ਕੋਝਾ ਮਜ਼ਾਕ ਹੋਇਆ ਜਦੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਇਸ ਵਿਸ਼ੇ ‘ਤੇ ਬੋਲਣ ਲਈ 3,30,000 ਪੌਂਡ ਯਾਨੀ 32 ਕਰੋੜ ਰੁਪਿਆਂ ਦੀ ਮੰਗ ਕੀਤੀ। ਜਿਸ ਤੋਂ ਬਾਅਦ ਉਹ ਵਿਵਾਦਾਂ ਵਿਚ ਘਿਰ ਗਏ। ਸਵੀਡਨ ਵਿਚ ਸੋਮਵਾਰ ਨੂੰ ਸ਼ੁਰੂ ਹੋਏ ਦੋ ਦਿਨਾਂ ਸੰਮੇਲਨ ਵਿਚ 20 ਮਿੰਟਾਂ ਦੀ ਸਪੀਚ ਦੇਣ ਲਈ ਬਲੇਅਰ ਨੇ ਇਹ ਮੰਗ ਕੀਤੀ ਸੀ।
ਈਟ ਫੋਰਮ ਵੱਲੋਂ ਵਿਗਿਆਨ, ਰਾਜਨੀਤੀ ਅਤੇ ਵਪਾਰ ਜਗਤ ਦੇ ਮਾਹਰਾਂ ਦਾ ਇਹ ਸੰਮੇਲਨ ਬੁਲਾਇਆ ਗਿਆ ਹੈ। ਪਿਛਲੀ ਵਾਰ ਇਸ ਸੰਮੇਲਨ ਦਾ ਉਦਘਾਟਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਕੀਤਾ ਸੀ। ਉਨ੍ਹਾਂ ਨੂੰ 30 ਮਿੰਟਾਂ ਦੇ ਸੰਬੋਧਨ ਲਈ 3,27,000 ਪੌਂਡ ਦਾ ਭੁਗਤਾਨ ਕੀਤਾ ਗਿਆ ਸੀ। ਹਾਲਾਂਕਿ ਬਲੇਅਰ ਨੇ ਦਫਤਰ ਨੇ ਇਸ ਨੂੰ ਗਲਤ ਦੱਸਿਆ ਹੈ।
ੱਪ੍ਰੋਗਰਾਮ ਦੇ ਆਯੋਜਕਾਂ ਨੇ ਕਿਹਾ ਕਿ ਇਹ ਪੈਸੇ ਆਪਣੀ ਪਤਨੀ ਚੇਰੀ ਬਲੇਅਰ ਦੀ ਫਾਊਂਡੇਸ਼ਨ ਅਤੇ 80 ਹਜ਼ਾਰ ਪੌਂਡ ਖਰਚਿਆਂ ਦੇ ਲਈ ਮੰਗੇ। ਮਹੀਨਿਆਂ ਤੱਕ ਚੱਲੀ ਗੱਲਬਾਤ ਤੋਂ ਬਾਅਦ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਟੋਨੀ ਬਲੇਅਰ ਵੱਲੋਂ ਮੰਗੀ ਗਈ ਕੀਮਤ ਦੇ ਲਿਹਾਜ਼ ਨਾਲ ਭਾਸ਼ਣ ਵਿਚ ਉਨ੍ਹਾਂ ਦੇ ਭਾਸ਼ਣ ਦੀ ਕੀਮਤ 27000 ਰੁਪਏ ਪ੍ਰਤੀ ਸਕਿੰਟ ਪੈਂਦੀ ਹੈ।

Facebook Comment
Project by : XtremeStudioz