Close
Menu

ਭੁੱਲਣ ਦਾ ਨਾਟਕ ਕਰਨਾ ਬਾਦਲ ਦੀ ਵਿਸ਼ੇਸ਼ਤਾ : ਕੈਪਟਨ

-- 10 December,2014

ਚੰਡੀਗੜ੍ਹ-ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮਦਿਨ ਮੌਕੇ ਲੋਕਸਭਾ ‘ਚ ਕਾਂਗਰਸ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਬਾਦਲ 87 ਨਹੀਂ, ਸਗੋਂ 93 ਸਾਲਾਂ ਦੇ ਹਨ ਅਤੇ ਵਧੇਰੇ ਉਮਰ ਨੂੰ ਦੇਖਦੇ ਹੋਏ ਹੁਣ ਉਨ੍ਹਾਂ ਨੂੰ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ।
ਬਾਦਲ ਦੀ ਇਸ ਗੱਲ ‘ਤੇ ਕਿ ਉਨ੍ਹਾਂ ਨੂੰ ਆਪਣੀ ਉਮਰ ਸਪੱਸ਼ਟ ਤੌਰ ‘ਤੇ ਯਾਦ ਨਹੀਂ ਹੈ, ਕੈਪਟਨ ਨੇ ਕਿਹਾ ਕਿ ਭੁੱਲਣ ਦਾ ਨਾਟਕ ਕਰਨ ਦੀ ਬਾਦਲ ਦੀ ਵਿਸ਼ੇਸ਼ਤਾ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਮੇਰੇ ਭਰਾ ਮਾਲਵਿੰਦਰ ਸਿੰਘ ਦੇ ਸਹੁਰੇ ਦੇ ਸਹਿਪਾਠੀ ਹਨ, ਜੋ ਹਾਲ ਹੀ ‘ਚ 93 ਸਾਲਾਂ ਦੇ ਹੋਏ ਹਨ ਅਤੇ ਇਸ ਹਿਸਾਬ ਨਾਲ ਬਾਦਲ ਦੀ ਉਮਰ ਵੀ 93 ਸਾਲਾਂ ਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇਕ ਜਮਾਤ ‘ਚ ਹੀ ਰਹਿਣ ਦੇ ਬਾਵਜੂਦ ਬਾਦਲ 87 ਅਤੇ ਉਨ੍ਹਾਂ ਦੇ ਭਰਾ ਦੇ ਸਹੁਰਾ ਸਾਹਿਬ 93 ਸਾਲਾਂ ਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਬਾਦਲ ਸਾਹਿਬ ਨੂੰ ਆਪਣੀ ਜਨਮ ਤਰੀਕ ਯਾਦ ਨਹੀਂ ਹੈ ਤਾਂ ਉਨ੍ਹਾਂ ਨੂੰ ਸ਼ਾਸਨ ਚਲਾਉਣ ਦਾ ਵੀ ਕੋਈ ਅਧਿਕਾਰ ਨਹੀਂ ਹੈ।

Facebook Comment
Project by : XtremeStudioz