Close
Menu

ਭੁੱਲਰ ਦੀਆਂ ਨਜ਼ਰਾਂ ਯਾਂਗਡੇਰ ਟੀ.ਪੀ.ਸੀ ਖਿਤਾਬ ਜਿੱਤਣ ‘ਤੇ

-- 11 September,2013

bhullar

ਤਾਈਪੇ- 11 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਪਿਛਲੀ ਵਾਰ ਦਾ ਚੈਂਪੀਅਨ ਗਗਨਜੀਤ ਭੁੱਲਰ ਦਾ ਮੰਨਣਾ ਹੈ ਕਿ ਉਹ ਪਿਛਲੇ ਸਾਲ ਦੀ ਤੁਲਨਾ ‘ਚ ਪਰਪੱਕ ਹੋ ਗਿਆ ਹੈ ਅਤੇ ਉਸ ਨੂੰ ਵੀਰਵਾਰ ਤੋਂ ਸ਼ੁਰੂ ਹੋ ਰਹੇ ਯਾਂਗਡੋਰ ਟੂਰਨਾਮੈਂਟ ਪਲੇਅਰਸ ਗੋਲਫ ਚੈਂਪੀਅਨਸ਼ਿਪ ‘ਚ ਖਿਤਾਬ ਬਰਕਰਾਰ ਰੱਖਣ ਦਾ ਪੂਰਾ ਯਕੀਨ ਹੈ। ਭੁੱਲਰ ਤੋਂ ਇਲਾਵਾ ਪੰਜ ਲੱਖ ਡਾਲਰ ਇਨਾਮੀ ਰਕਮ ਵਾਲੇ ਏਸ਼ੀਆਈ ਟੂਰ ਟੂਰਨਾਮੈਂਟ ‘ਚ ਥਾਈਲੈਂਡ ਦੇ ਥਾਵੋਰਨ ਵਿਰਾਟਚੇਂਟ, ਸਥਾਨਕ ਖਿਡਾਰੀ ਲਿਨ ਵੇਨ ਤੇਂਗ ਅਤੇ ਬਾਏਕ ਸਿਊਕ ਹਿਊਨ ਭਾਗ ਲੈਣਗੇ। ਅਰਜੁਨ ਪੁਰਸਕਾਰ ਜੇਤੂ ਭੁੱਲਰ ਜੇਕਰ 14 ਅਕਤੂਬਰ ਦੀ ਕਟ ਆਫ ਤਾਰੀਕ ਤੱਕ ਪਹਿਲੇ ਦੋ ਖਿਡਾਰੀਆਂ ‘ਚ ਬਣਿਆ ਰਹਿੰਦਾ ਹੈ ਤਾਂ ਅਕਤੂਬਰ ‘ਚ ਹੋਣ ਵਾਲੀ ਐੱਚ.ਐੱਸ.ਬੀ.ਸੀ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਸਕਦਾ ਹੈ। ਭੁੱਲਰ ਨੇ ਕਿਹਾ ਕਿ ਮੇਰੀ ਖੇਡ ਪਿਛਲੇ ਸਾਲ ਦੀ ਤੁਲਨਾ ‘ਚ ਵਧੀਆ ਹੋਈ ਹੈ। ਮੈਂ ਹਰੇਕ ਟੂਰਨਾਮੈਂਟ ਤੋਂ ਕੁਝ ਸਿੱਖਿਆ ਹੈ। ਏਸ਼ੀਆਈ ਟੂਰ ਅਤੇ ਯੂਰੋਪੀ ਟੂਰ ‘ਤੇ ਆਪਣੇ ਤਜ਼ਰਬੇ ਦੇ ਦਮ ‘ਤੇ ਮੈਂ ਕਹਿ ਸਕਦਾ ਹਾਂ ਕਿ ਇਸ ਨਾਲ ਮੇਰੀ ਖੇਡ ਪਰਪੱਕ ਹੋਈ ਹੈ।

Facebook Comment
Project by : XtremeStudioz