Close
Menu

ਭੂਚਾਲ ਨੇ ਨਿਊਜ਼ੀਲੈਂਡ ਨੂੰ ਹਿਲਾਇਆ

-- 25 April,2015

ਵੇਲਿੰਗਟਨ- ਇਕ ਸ਼ਕਤੀਸ਼ਾਲੀ 5.9 ਦੀ ਤੀਬਰਤਾ ਵਾਲੇ ਭੂਚਾਲ ਨੇ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਹਿਲਾ ਦਿੱਤਾ, ਹਾਲਾਂਕਿ ਅਜੇ ਤੱਕ ਕਿਸੇ ਵੱਡੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ। ਅਮਰੀਕੀ ਭੂ ਸਰਵੇਖਣ ਅਨੁਸਾਰ ਭੂਚਾਲ ਸਥਾਨਕ ਸਮੇਂ ਅਨੁਸਾਰ ਦੁਪਹਿਰ 3.30 ਵਜੇ ਦੇ ਕਰੀਬ ਆਇਆ। ਇਸ ਦਾ ਕੇਂਦਰ ਦੱਖਣੀ ਟਾਪੂ ਦੇ ਕਾਈਕੋਊਰਾ ਕਸਬੇ ਤੋਂ ਲਗਭਗ 66 ਕਿਲੋਮੀਟਰ ਦੂਰ 55 ਕਿਲੋਮੀਟਰ ਦੀ ਡੂੰਘਾਈ ‘ਚ ਸੀ। ਸਥਾਨਕ ਨਿਗਰਾਨੀ ਸੇਵਾ ਜਿਓਨੇਟ ਨੇ ਭੂਚਾਲ ਦੀ ਤੀਬਰਤਾ 6.3 ਮਾਪੀ ਹੈ ਅਤੇ ਇਸ ਦਾ ਅਸਰ ਪੂਰੇ ਦੇਸ਼ ‘ਚ ਮਹਿਸੂਸ ਕੀਤਾ ਗਿਆ ਹੈ ਪਰ ਇਸ ਦੀ ਡੂੰਘਾਈ ਜ਼ਿਆਦਾ ਹੋਣ ਕਾਰਨ ਵੱਡਾ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਕਾਈਕੋਊਰਾ ਕੌਂਸਲ ਦੇ ਮੁਖੀ ਕਾਰਜਕਾਰੀ ਸਟੁਅਰਟ ਗ੍ਰਾਂਟ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਕਿ ਲਗਾਤਾਰ 2 ਝੱਟਕੇ ਆਏ ਅਤੇ ਦੂਜਾ ਝਟਕਾ ਵੱਡਾ ਸੀ।

Facebook Comment
Project by : XtremeStudioz