Close
Menu

ਭੂਚਾਲ ਨੇ ਨੇਪਾਲ ਦੀ ਵਿਰਾਸਤ ਨੂੰ ਲਾੲੀ ਵੱਡੀ ਢਾਹ

-- 27 April,2015

ਕਾਠਮੰਡੂ, ਨੇਪਾਲ ਵਿੱਚ ਭੂਚਾਲ ਕਾਰਨ ਜਿੱਥੇ ਮਨੁੱਖੀ ਜਾਨਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋੲਿਅਾ, ੳੁਥੇ ੲਿਸ ਕੁਦਰਤੀ ਅਾਫ਼ਤ ਨੇ ਦੇਸ਼ ਦੀ ਵਿਰਾਸਤ ਨੂੰ ਵੱਡੀ ਢਾਹ ਲਾੲੀ।
ੲਿਸ ਭੂਚਾਲ ਨੇ ਜਿੱਥੇ ਧਰਹਰਾ ਮੀਨਾਰ ਸਣੇ ੲਿਮਾਰਤ ਕਲਾਂ ਦੇ ਕੲੀ ਰਤਨਾਂ ਨੂੰ ਨੁਕਸਾਨ ਪਹੁੰਚਾੲਿਅਾ, ੳੁਥੇ 1934 ਵਿੱਚ 10 ਹਜ਼ਾਰ ਬਾਸ਼ਿੰਦਿਅਾਂ ਦੀਅਾਂ ਜਾਨਾਂ ਲੈਣ ਵਾਲੇ ਜ਼ਲਜ਼ਲੇ ਦੀ ਭਿਅਾਨਕਤਾ ਦਾ ਚੇਤਾ ਵੀ ਕਰਵਾ ਦਿੱਤਾ।
ਯੁਨੈਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜਾ ਹਾਸਲ 19ਵੀਂ ਸਦੀ ਦੀ ਨੌਂ ਮੰਜ਼ਿਲਾ ਮੀਨਾਰ, ਜੋ ਕਦੇ ਸੈਲਾਨੀਅਾਂ ਨੂੰ ਕਾਠਮੰਡੂ ਵਾਦੀ ਦਾ ਸੁਹਾਵਣਾ ਦ੍ਰਿਸ਼ ਦਿਖਾੳੁਂਦੀ ਸੀ, ੳੁਹ ਕੱਲ 200 ਵਿਅਕਤੀਅਾਂ ਲੲੀ ਕਬਰਿਸਤਾਨ ਬਣ ਗੲੀ। 1832 ਵਿੱਚ ੳੁਸ ਸਮੇਂ ਦੇ ਪ੍ਰਧਾਨ ਮੰਤਰੀ ਭੀਮਸੇਨ ਥਾਪਾ ਵੱਲੋਂ ਬਣਾੲੀ ੲਿਹ ਮੀਨਾਰ 1934 ਵਿੱਚ 8.3 ਦੀ ਤੀਬਰਤਾ ਵਾਲੇ ਭੂਚਾਲ ਵਿੱਚ ਵੀ ਤਬਾਹ ਹੋ ਗੲੀ ਸੀ। ੲਿਸ ਦਾ ਬਾਅਦ ਵਿੱਚ ਮੁਡ਼ ਨਿਰਮਾਣ ਕਰਵਾੲਿਅਾ ਗਿਅਾ ਸੀ।
ੲਿਸ ਕੁਦਰਤੀ ਅਾਫ਼ਤ ਕਾਰਨ ਪਾਟਨ ਤੇ ਭਖਤਾਪੁਰ ਦੇ ਦਰਬਾਰ ਸਕੁੲੇਰ, ਸਵੈਭੂ ਦੇ ਬੁੱਧ ਸਤੂਪ ਤੇ ਬੁੱਧਨਾਥ ਅਤੇ ਪਸ਼ੂਪਤੀ ਮੰਦਰ ਨੂੰ ਨੁਕਸਾਨ ਪੁੱਜਿਅਾ। 1934 ਵਿੱਚ ਤਬਾਹੀ ਤੋਂ ਬਾਅਦ ਬਣਾੲਿਅਾ ੲਿਤਿਹਾਸਕ ਘੰਟਾਘਰ ਹੁਣ ਫਿਰ ੲਿਤਿਹਾਸ ਦੇ ਪੰਨਿਅਾਂ ਵਿੱਚ ਗਰਕ ਗਿਅਾ ਹੈ।

Facebook Comment
Project by : XtremeStudioz