Close
Menu

ਭੂਚਾਲ ਪੀੜਤ ਨੇਪਾਲ ‘ਚ ਵੱਡੀ ਰਾਹਤ ਮੁਹਿੰਮ ਚਲਾਏਗਾ ਸੰਯੁਕਤ ਰਾਸ਼ਟਰ : ਮੂਨ

-- 26 April,2015

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਜਨਰਲ ਸਕੱਤਰ ਬਾਨ ਕੀ ਮੂਨ ਨੇ ਭੂਚਾਲ ਪ੍ਰਭਾਵਿਤ ਨੇਪਾਲ ਨੂੰ ਅੱਜ ਭਰੋਸਾ ਦਿੱਤਾ ਕਿ ਵਿਸ਼ਵ ਨਿਕਾਏ ਉਥੇ ਇਕ ਵੱਡੀ ਰਾਹਤ ਮੁਹਿੰਮ ਚਲਾਏਗਾ ਅਤੇ ਮਨੁੱਖੀ ਸੰਕਟ ਨਾਲ ਨਜਿੱਠਣ ‘ਚ ਉਸ ਦੀ ਮਦਦ ਕਰੇਗਾ। ਬਾਨ ਨੇ ਨੇਪਾਲ ਸਰਕਾਰ ਅਤੇ ਭੂਚਾਲ ਨਾਲ ਪ੍ਰਭਾਵਿਤ ਲੋਕਾਂ ਪ੍ਰਤੀ ਗਹਿਰਾ ਦੁਖ ਪ੍ਰਗਟ ਕਰਦੇ ਹੋਏ ਕਿਹਾ ਕਿ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਖੋਜ ਅਤੇ ਬਚਾਅ ਮੁਹਿੰਮਾਂ ਲਈ ਸਰਕਾਰ ਦੀ ਮਦਦ ਕਰੇਗਾ। ਦੇਸ਼ ‘ਚ ਕੱਲ ਆਏ ਭੂਚਾਲ ਕਾਰਨ ਕਰੀਬ 2000 ਲੋਕਾਂ ਦੀ ਮੌਤ ਹੋ ਗਈ ਅਤੇ 5000 ਲੋਕ ਜ਼ਖਮੀ ਹੋ ਗਏ ਹਨ।
ਬਾਨ ਨੇ ਇਕ ਬਿਆਨ ‘ਚ ਕਿਹਾ ਕਿ ਤਬਾਹੀ ਦੀਆਂ ਸੂਚਨਾਵਾਂ ਹੁਣ ਵੀ ਸਾਹਮਣੇ ਆ ਰਹੀਆਂ ਹਨ ਅਤੇ ਭੂਚਾਲ ਕਾਰਨ ਮਾਰੇ ਗਏ, ਜ਼ਖਮੀ ਹੋਏ ਅਤੇ ਇਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਕਈ ਲੋਕੰ ਦੀ ਮੌਤ ਹੋਈ ਹੈ। ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਖੋਜ ਅਤੇ ਰਾਹਤ ਮੁਹਿੰਮਾਂ ਲਈ ਨੇਪਾਲ ਸਰਕਾਰ ਦੀ ਮਦਦ ਕਰ ਰਿਹਾ ਹੈ ਅਤੇ ਇਕ ਵੱਡੀ ਰਾਹਤ ਕੋਸ਼ਿਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਨੇ ਕਾਠਮੰਡੂ ਘਾਟੀ ਦੇ ਹਸਪਤਾਲਾਂ ‘ਚ ਵੱਡੀ ਗਿਣਤੀ ‘ਚ ਮੌਜੂਦ ਲੋਕਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਹਸਪਤਾਲਾਂ ‘ਚ ਲਾਸ਼ਾਂ ਰੱਖਣ ਲਈ ਕਮਰੇ ਘੱਟ ਪੈ ਰਹੇ ਹਨ ਅਤੇ ਉਹ ਸੇਵਾਵਾਂ ਦੀ ਸਪਲਾਈ ਦੀ ਕਮੀ ਨਾਲ ਜੂਝ ਰਹੇ ਹਨ। ਸੰਯੁਕਤ ਰਾਸ਼ਟਰ ਦੇ ਖਤਰੀ ਦਫਤਰਾਂ ਨੇ ਦੱਸਿਆ ਕਿ ਪੂਰਬੀ ਇਲਾਕਾ ਉਂਨੀ ਬੁਰੀ ਤਰ੍ਹਾਂ ਪ੍ਰਭਾਵਿਤ ਨਹੀਂ ਹੋਇਆ ਹੈ ਅਤੇ ਤਰਾਈ ਸਭ ਤੋਂ ਘੱਟ ਪ੍ਰਭਾਵਿਤ ਹੋਇਆ ਹੈ।
ਉਨ੍ਹਾਂ ਕਿਹਾ ਕਿ ਯੂ.ਐਨ.ਐਫ.ਪੀ.ਏ. ਨੇਪਾਲ ਦੇ ਲੋਕਾਂ ਅਤੇ ਸਰਕਾਰ ਨੂੰ ਮਦਦ ਮੁਹੱਈਆ ਕਰਵਾਉਣ ਲਈ ਅੰਤਰਰਾਸ਼ਟਰੀ ਕੋਸ਼ਿਸ਼ਾਂ ‘ਚ ਸ਼ਾਮਿਲ ਹੋਣ ਲਈ ਤਿਆਰ ਖੜ੍ਹਾ ਹੈ। ਉਨ੍ਹਾਂ ਨੇ ਖਾਸ ਕਰਕੇ ਗਰਭਵਤੀ ਮਹਿਲਾਵਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਜੋ ਇਸ ਤਬਾਹੀ ਨਾਲ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੀੜਤ ਗਰਭਵਤੀ ਮਹਿਲਾਵਾਂ ਅਤੇ ਉਨ੍ਹਾਂ ਦੇ ਸ਼ਿਸ਼ੁਆਂ ਦੀ ਸੁਰੱਖਿਆ ‘ਚ ਮਦਦ ਕਰਨ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਣਦੀਆਂ।

Facebook Comment
Project by : XtremeStudioz