Close
Menu

ਭੂਟਾਨ ਦੇ ਪ੍ਰਧਾਨ ਮੰਤਰੀ ਅਗਲੇ ਹਫਤੇ ਕਰਣਗੇ ਭਾਰਤ ਦਾ ਦੌਰਾ

-- 10 August,2013

0_137550541808_news

ਥਿੰਪੂ- 10 ਅਗਸਤ (ਦੇਸ ਪ੍ਰਦੇਸ ਟਾਈਮਜ਼)-ਭੂਟਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਆਪਣੀ ਪਹਿਲੀ ਵਿਦੇਸ਼ ਯਾਤਰਾ ‘ਤੇ ਅਗਲੇ ਹਫਤੇ ਭਾਰਤ ਦੀ ਯਾਤਰਾ ਕਰਣਗੇ, ਜਿਸ ਦੌਰਾਨ ਉਹ ਆਪਣੇ ਦੇਸ਼ ਦੀ ਅਰਥਵਿਵਸਥਾ ‘ਚ ਸੁਧਾਰ ਲਈ ਨਵੀਂ ਦਿੱਲੀ ਤੋਂ ਮਦਦ ਮੰਗਣਗੇ। ਤੋਬਗੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸੱਦੇ ‘ਤੇ ਭਾਰਤ ਦੀ ਯਾਤਰਾ ‘ਤੇ ਜਾ ਰਹੇ ਹਨ। ਪਿਛਲੇ ਮਹੀਨੇ ਅਹੁਦਾ ਗ੍ਰਹਿਣ ਕਰਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। ਇਕ ਅਧਿਕਾਰਤ ਬਿਆਨ ਮੁਤਾਬਕ ਤੋਬਗੇ ਦੇ ਏਜੰਡੇ ‘ਚ ਭੂਟਾਨ ਦੀ ਅਰਥਵਿਵਸਥਾ ‘ਚ ਨਿਵੇਸ਼ ਲਈ ਅਤੇ ਨਕਦੀ ਦੀ ਕਮੀ ਨੂੰ ਦੂਰ ਕਰਨ ਲਈ ਭਾਰਤ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਨਾ ਵੀ ਸ਼ਾਮਲ ਹੈ। ਭੂਟਾਨ ਇਸ ਸਮੇਂ ਭਾਰਤੀ ਰੁਪਏ ਦੀ ਕਮੀ ਤੋਂ ਜੂਝ ਰਿਹਾ ਹੈ। ਜਿਸ ਨਾਲ ਦੇਸ਼ ਦੇ ਕਾਰੋਬਾਰੀ ਸਮੂਹ ਨੂੰ ਬਹੁਤ ਨੁਕਸਾਨ ਹੋਇਆ ਹੈ। ਕੁਅੰਸੇਲ ਅਖਬਾਰ ਦੀ ਖਬਰ ਮੁਤਾਬਕ ਇਥੇ ਦੀ ਨਵੀਂ ਸਰਕਾਰ ਨੂੰ ਆਪਣੀ ਪਹਿਲ ਦੇ ਆਧਾਰ ਤਹਿਤ 11ਵੀਂ ਪੰਜ ਸਾਲਾ ਯੋਜਨਾ ਤਹਿਤ ਫੰਡ ਜੁਟਾਣਾ ਹੋਵੇਗਾ। ਭਾਰਤ ਨੇ ਭੂਟਾਨ ਨੂੰ ਉਸ ਦੇ ਆਰਥਿਕ ਸੰਕਟ ਦੇ ਹੱਲ ਲਈ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ ਹੈ। ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼ਿਵਸ਼ੰਕਰ ਮੇਨਨ ਅਤੇ ਵਿਦੇਸ਼ ਸਕੱਤਰ ਸੁਜਾਤਾ ਸਿੰਘ ਨੇ ਕਲ ਇਥੇ ਤੋਬਗੇ ਨਾਲ ਗੱਲ ਕੀਤੀ ਸੀ ਜਿਸ ਦੌਰਾਨ ਉਨ੍ਹਾਂ ਨੂੰ ਇਹ ਭਰੋਸਾ ਦਿਵਾਇਆ ਗਿਆ ਸੀ।

Facebook Comment
Project by : XtremeStudioz