Close
Menu

ਭੂਪਤੀ ਹੋਇਆ ਉਲਟਫੇਰ ਦਾ ਸ਼ਿਕਾਰ

-- 24 September,2013

ਨਵੀਂ ਦਿੱਲੀ, 24 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤੀ ਬੈਡਮਿੰਟਨ ਸਟਾਰ ਮਹੇਸ਼ ਭੂਪਤੀ ਅਤੇ ਸਵੀਡਨ ਦੇ ਸਵਾਰਟ ਲਿੰਡਸਟੋਰ ਦੀ ਚੋਟੀ ਦੀ ਦਰਜਾ ਪ੍ਰਾਪਤ ਜੋੜੀ ਪਹਿਲੇ ਹੀ ਗੇੜ ਵਿੱਚ ਉਲਟਫੇਰ ਦਾ ਸ਼ਿਕਾਰ ਹੋ ਕੇ ਥਾਈਲੈਂਡ ਓਪਨ ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਈ। ਇਸੇ ਤਰ੍ਹਾਂ ਮਲੇਸ਼ੀਆ ਓਪਨ ਟੈਨਿਸ ਵਿੱਚ ਸੋਮਦੇਵ ਦੇਵਬਰਮਨ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ।

ਭੂਪਤੀ ਅਤੇ ਲਿੰਡਸਟੋਰ ਨੂੰ ਸਪੇਨ ਦੇ ਡੇਨੀਅਲ ਗਿਮੋਨੋ ਟਰੈਵਰ ਅਤੇ ਇਟਲੀ ਦੇ ਪਾਓਲੋੋ ਲੋਰੈਜੀ ਨੇ ਮਹਿਜ਼ 59 ਮਿੰਟਾਂ ਵਿੱਚ 2-6, 6-3, 10-8 ਨਾਲ ਹਰਾ ਕੇ ਮੁਕਾਬਲੇ ਤੋਂ ਬਾਹਰ ਕਰ ਦਿੱਤਾ। ਅਮਰੀਕੀ ਓਪਨ ਤੋਂ ਬਾਅਦ ਭੂਪਤੀ ਦਾ ਇਹ ਪਹਿਲਾ ਟੂਰਨਾਮੈਂਟ ਸੀ। ਅਮਰੀਕੀ ਓਪਨ ਵਿੱਚ ਉਸ ਨੂੰ ਜਰਮਨੀ ਦੇ ਫਿਲਿਪ ਪੇਸ਼ਜਸ਼ੇਮਰ ਨਾਲ ਮਿਲ ਕੇ ਖੇਡਦਿਆਂ ਪਹਿਲੇ ਹੀ ਗੇੜ ਵਿੱਚ ਹਾਰ ਖਾਣੀ ਪਈ ਸੀ।
ਉਂਜ ਟੂਰਨਾਮੈਂਟ ਵਿੱਚ ਹਾਲੇ ਲਿਏਂਡਰ ਪੇਸ ਨੇ ਭਾਰਤੀ ਚੁਣੌਤੀ ਕਾਇਮ ਰੱਖੀ ਹੋਈ ਹੈ। ਅਮਰੀਕੀ ਓਪਨ ਦਾ ਡਬਲਜ਼ ਖ਼ਿਤਾਬ ਜਿੱਤਣ ਵਾਲੇ ਲਿਏਂਡਰ ਨੇ ਇਟਲੀ ਦੇ ਡੇਨੀਅਲ ਬ੍ਰਿਹਿਆਲੀ ਨਾਲ ਜੋੜੀ ਬਣਾਈ ਹੈ ਤੇ ਉਨ੍ਹਾਂ ਨੂੰ ਮੁਕਾਬਲੇ ਵਿੱਚ ਦੂਜਾ ਦਰਜਾ ਹਾਸਲ ਹੈ। ਉਹ ਆਪਣੀ ਮੁਹਿੰਮ ਦੀ ਸ਼ੁਰੂਆਤ ਜੇਮਜ਼ ਕਾਰੇਟਾਨੀ ਅਤੇ ਆਦਿਲ ਸ਼ਮਸਦੀਨ ਖਿਲਾਫ਼ ਕਰਨਗੇ। ਇਸੇ ਤਰ੍ਹਾਂ ਸੋਮਦੇਵ ਨੂੰ ਵੀ ਮਲੇਸ਼ੀਆ ਓਪਨ ਦੇ ਪਹਿਲੇ ਹੀ ਗੇੜ ਵਿੱਚ ਹਾਰ ਖਾਣੀ ਪਈ। ਉਸ ਨੂੰ ਕੁਆਲੀਫਾਇਰ ਮਾਤੇਓ ਵਿਯੋਲਾ ਨੇ ਸਿੱਧੇ ਸੈੱਟਾਂ ਵਿੱਚ 3-6, 3-6 ਨਾਲ ਹਰਾਇਆ।

Facebook Comment
Project by : XtremeStudioz