Close
Menu

ਭੂਮੀ ਗ੍ਰਹਿਣ ਬਿੱਲ ਕਿਸਾਨ-ਪੱਖੀ : ਮੋਦੀ

-- 23 March,2015

* ਵਿਰੋਧੀ ਪਾਰਟੀਅਾਂ ’ਤੇ ਝੂਠ ਫੈਲਾੳੁਣ ਦਾ ਦੋਸ਼;
* ਬੇਮੌਸਮੇ ਮੀਂਹਾਂਂ ਦੋਂ ਪੀਡ਼ਤ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ
* ਮੋਦੀ ਦੀ ‘ਮਨ ਕੀ ਬਾਤ’ ਦੇ ਖ਼ਾਸ ਨੁਕਤੇ
* 2013 ਦੇ ਅੈਕਟ ਦੀਅਾਂ ਖਾਮੀਅਾਂ ’ਚ ਕੀਤਾ ਗਿਅਾ ਹੈ ਸੁਧਾਰ
* ਕਾਰਪੋਰੇਟਾਂ ਨੂੰ ਨਹੀਂ ਮਿਲੇਗਾ ਕੋੲੀ ਲਾਭ
* ਜ਼ਮੀਨ ਲੲੀ ਦਿੱਤੇ ਜਾਣ ਵਾਲੇ ਮੁਅਾਵਜ਼ੇ ’ਚ ਕੋੲੀ ਤਬਦੀਲੀ ਨਹੀਂ
* ਜਲਦਬਾਜ਼ੀ ’ਚ ਤਿਅਾਰ ਕੀਤਾ ਗਿਅਾ ਸੀ 2013 ਦਾ ਅੈਕਟ
* ਕਿਸਾਨਾਂ, ਬੱਚਿਅਾਂ ਅਤੇ ਪਿੰਡਾਂ ਦੀ ਨੁਹਾਰ ਬਦਲਣ ਦੀ ਹੋੲੇਗੀ ਕੋਸ਼ਿਸ਼

ਨਵੀਂ ਦਿੱਲੀ, ਵਿਵਾਦਤ ਜ਼ਮੀਨ ਪ੍ਰਾਪਤੀ ਬਿੱਲ ’ਤੇ ਕਿਸਾਨਾਂ ਨਾਲ ਸਿੱਧਾ ਰਾਬਤਾ ਕਾੲਿਮ ਕਰਦਿਅਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਸਾਨਾਂ ਨੂੰ ਕਿਹਾ ਕਿ ੳੁਹ ਅਫ਼ਵਾਹਾਂ ਅਤੇ ਝੂਠ ਤੋਂ ਗੁਮਰਾਹ ਨਾ ਹੋਣ। ਵਿਰੋਧੀ ਧਿਰਾਂ ਨੂੰ ਕਰਡ਼ੇ ਹੱਥੀਂ ਲੈਂਦਿਅਾਂ ੳੁਨ੍ਹਾਂ ਕਿਹਾ ਕਿ ਸਿਅਾਸੀ ਮੁਫਾਦਾਂ ਕਰਕੇ ੳੁਹ ਭੰਬਲਭੂਸਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ੳੁਨ੍ਹਾਂ ਵਾਅਦਾ ਕੀਤਾ ਕਿ ਬੇਮੌਸਮੀ ਬਾਰਿਸ਼ ਨਾਲ ਪੀਡ਼ਤ ਕਿਸਾਨਾਂ ਨੂੰ ਛੇਤੀ ਮੁਅਾਵਜ਼ਾ ਮਿਲੇਗਾ। ੳੁਨ੍ਹਾਂ ਕਿਹਾ ਕਿ ਫ਼ਸਲ ਦੇ ਨੁਕਸਾਨ ਦਾ ਜਾੲਿਜ਼ਾ ਲੈਣ ਲੲੀ ੳੁਨ੍ਹਾਂ ਦੀ ਸਰਕਾਰ ਦੇ ਸਾਰੇ ਵਿਭਾਗ ਸਰਗਰਮ ਹੋ ਗੲੇ ਹਨ ਅਤੇ ਰਾਜਾਂ ਨਾਲ ਵੀ ਸੰਪਰਕ ਬਣਾੲਿਅਾ ਗਿਅਾ ਹੈ। ਕੇਂਦਰੀ ਮੰਤਰੀ ਵੀ ਨੁਕਸਾਨ ਦਾ ਜਾੲਿਜ਼ਾ ਲੈ ਰਹੇ ਹਨ।
ਜ਼ਮੀਨ ਪ੍ਰਾਪਤੀ ਸੋਧ ਬਿੱਲ ’ਤੇ ਚਾਰੇ ਪਾਸਿਅਾਂ ਤੋਂ ਘਿਰੀ ਸਰਕਾਰ ਨੇ ਲੋਕ ਸਭਾ ’ਚ ਬਹੁਮਤ ਹੋਣ ਕਰਕੇ ੳੁਸ ਨੂੰ ਪਾਸ ਕਰਾ ਲਿਅਾ ਪਰ ਰਾਜ ਸਭਾ ’ਚ ੲਿਹ ਬਿੱਲ ਅਟਕ ਗਿਅਾ। ੳੁਨ੍ਹਾਂ ਦਾਅਵਾ ਕੀਤਾ ਹੈ ਕਿ ਨਵੇਂ ਪ੍ਰਸਤਾਵਿਤ ਬਿੱਲ ਨਾਲ ਕਿਸਾਨਾਂ ਅਤੇ ਪਿੰਡਾਂ ਨੂੰ ਲਾਭ ਪਹੁੰਚੇਗਾ।
ਰੇਡੀਓ ’ਤੇ ਅਾਪਣੇ ਮਾਸਿਕ ਪ੍ਰੋਗਰਾਮ ‘ਮਨ ਕੀ ਬਾਤ’ ਦੌਰਾਨ ੳੁਕਤ ਮੁੱਦੇ ’ਤੇ ਬੋਲਦਿਅਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਰਾਣੇ ਬਿੱਲ ਦੀਅਾਂ ਕਮੀਅਾਂ ਨੂੰ ਨਵੇਂ ਬਿੱਲ ’ਚ ਦੂਰ ਕੀਤਾ ਗਿਅਾ ਹੈ। ੳੁਨ੍ਹਾਂ ਮੁਤਾਬਕ ਪਹਿਲਾ ਬਿੱਲ ਜਲਦਬਾਜ਼ੀ ’ਚ ਲਾਗੂ ਕੀਤਾ ਗਿਅਾ ਸੀ। ੳੁਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਹਿੱਤਾਂ ’ਚ ਨਵੇਂ ਬਿੱਲ ’ਚ ਸੁਧਾਰ ਕਰਨ ਲੲੀ ਤਿਅਾਰ ਹੈ।
ਅਾਪਣੇ 30 ਮਿੰਟਾਂ ਦੇ ਪ੍ਰੋਗਰਾਮ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਰਾਜਾਂ ਨੇ ਜ਼ਮੀਨ ਪ੍ਰਾਪਤੀ ਅੈਕਟ 2013 ’ਚ ਬਦਲਾਅ ਲੲੀ ਹਾਮੀ ਭਰੀ ਹੈ ਪਰ ਫਿਰ ਵੀ ਜੇਕਰ ਕੋੲੀ ਸੂਬਾ ਪੁਰਾਣੇ ਬਿੱਲ ਅਨੁਸਾਰ ਅਮਲ ਕਰਦਾ ਹੈ ਤਾਂ ੳੁਸ ਨੂੰ ੲਿਸ ਦੀ ਪੂਰੀ ਅਾਜ਼ਾਦੀ ਹੈ।
ਕਾਂਗਰਸ ਦਾ ਨਾਮ ਲੲੇ ਬਿਨਾਂ ਪ੍ਰਧਾਨ ਮੰਤਰੀ ਨੇ ੳੁਨ੍ਹਾਂ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਕਿਹਾ,‘‘ਜਿਹਡ਼ੇ ਅਾਪਣੇ ਅਾਪ ਨੂੰ ਕਿਸਾਨਾਂ ਦਾ ਹਮਦਰਦ ਜਤਾ ਰਹੇ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ, ੳੁਹ ਖੇਤੀ ਵਾਲੀ ਜ਼ਮੀਨ ਲੈਣ ਲੲੀ ਅਾਜ਼ਾਦੀ ਦੇ 60 ਤੋਂ 65 ਸਾਲਾਂ ਬਾਅਦ ਵੀ 120 ਸਾਲ ਪੁਰਾਣੇ ਕਾਨੂੰਨ ਦੀ ਵਰਤੋਂ ਕਰ ਰਹੇ ਸਨ ਅਤੇ ਹੁਣ ੳੁਹ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ ਜਿਹਡ਼ੀ 2013 ਦੇ ਅੈਕਟ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ।’’ ਕਾਰਪੋਰੇਟਾਂ ਨੂੰ ਫਾੲਿਦਾ ਦੇਣ ਦੇ ਲੱਗ ਰਹੇ ਦੋਸ਼ਾਂ ਤੋਂ ੲਿਨਕਾਰ ਕਰਦਿਅਾਂ ੳੁਨ੍ਹਾਂ ਕਿਹਾ ਕਿ ਨਵੇਂ ਬਿੱਲ ’ਚ 2013 ਦੇ ਅੈਕਟ ਵਾਂਗ ਮੁਅਾਵਜ਼ੇ ਦੀ ਤਜਵੀਜ਼ ਰੱਖੀ ਗੲੀ ਹੈ। ੳੁਨ੍ਹਾਂ ਕਿਹਾ ਕਿ ਸਹਿਮਤੀ ਨਾ ਲੈਣ ਦੀ ਤਜਵੀਜ਼ ਪਹਿਲੇ ਬਿੱਲ ’ਚ ਵੀ ਸੀ।
ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਜ਼ਮੀਨ ਪ੍ਰਾਪਤੀ ਬਿੱਲ ਰਾਹੀਂ ਲਾਭ ਯਕੀਨੀ ਬਣਾੳੁਣ ਦਾ ਵਚਨ ਦਿੰਦਿਅਾਂ ਕਿਹਾ ਕਿ ੲਿਸ ਬਾਰੇ ਕੲੀ ਤਰ੍ਹਾਂ ਦੇ ਝੂਠ ਫੈਲਾੲੇ ਜਾ ਰਹੇ ਹਨ। ੳੁਨ੍ਹਾਂ ਕਿਹਾ ਕਿ ੳੁਹ ਕਿਸਾਨਾਂ ਨਾਲ ਵਿਸਾਹਘਾਤ ਨਹੀਂ ਕਰਨਗੇ। ੳੁਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ,‘‘ਝੂਠ ਦੇ ਅਾਧਾਰ ’ਤੇ ਕੋੲੀ ਫ਼ੈਸਲਾ ਨਾ ਲੈਣਾ।’’ ਸ੍ਰੀ ਮੋਦੀ ਨੇ ਕਿਹਾ ਕਿ ਮੁਅਾਵਜ਼ੇ ’ਚ ਵੀ ਕੋੲੀ ਬਦਲਾਅ ਨਹੀਂ ਕੀਤਾ ਗਿਅਾ ਹੈ।
ਪਿਛਲੇ ਅੈਕਟ ਦੀਅਾਂ ਕਮੀਅਾਂ ਦਾ ਜ਼ਿਕਰ ਕਰਦਿਅਾਂ ੳੁਨ੍ਹਾਂ ਕਿਹਾ ਕਿ ਰੇਲਵੇ, ਕੌਮੀ ਰਾਜਮਾਰਗਾਂ ਅਤੇ ਖਣਨ ਅਾਦਿ ਅਜਿਹੇ 13 ਪੱਖ ਸਨ ਜਿਨ੍ਹਾਂ ਨੂੰ ਕਾਨੂੰਨ ਦੇ ਘੇਰੇ ਤੋਂ ਬਾਹਰ ਰੱਖਿਅਾ ਗਿਅਾ ਸੀ। ੲਿਨ੍ਹਾਂ ਲੲੀ ਕਿਸਾਨਾਂ ਤੋਂ ਜ਼ਮੀਨ 120 ਸਾਲ ਪੁਰਾਣੇ ਕਾਨੂੰਨ ਦੇ ਅਾਧਾਰ ’ਤੇ ਲੲੀ ਜਾਣੀ ਸੀ। ਅਜਿਹੀ ਖਾਮੀ ਨੂੰ ਹੁਣ ਦੂਰ ਕਰ ਦਿੱਤਾ ਗਿਅਾ ਹੈ ਅਤੇ ਕਿਸਾਨਾਂ ਨੂੰ ੲਿਨ੍ਹਾਂ ਵਾਸਤੇ ਚਾਰ ਗੁਣਾ ਮੁਅਾਵਜ਼ਾ ਮਿਲੇਗਾ। ਸ੍ਰੀ ਮੋਦੀ ਨੇ ਕਿਹਾ ਕਿ ੳੁਹ ਚਾਹੁੰਦੇ ਹਨ ਕਿਸਾਨਾਂ, ੳੁਨ੍ਹਾਂ ਦੇ ਬੱਚਿਅਾਂ ਅਤੇ ਪਿੰਡਾਂ ਨੂੰ ਫਾੲਿਦਾ ਪਹੁੰਚੇ ਅਤੇ ੲਿਸ ਲੲੀ ੳੁਨ੍ਹਾਂ ਸੰਸਦ ’ਚ ਵੀ ਕਿਹਾ ਸੀ ਕਿ ਜੇਕਰ ਕੋੲੀ ਮਹਿਸੂਸ ਕਰਦਾ ਹੈ ਕਿ ਬਿੱਲ ’ਚ ਕੋੲੀ ਸੁਧਾਰ ਹੋਣਾ ਚਾਹੀਦਾ ਹੈ ਤਾਂ ਸਰਕਾਰ ੳੁਸ ਵਾਸਤੇ ਤਿਅਾਰ ਹੈ।
ਕਾਂਗਰਸ ਨੇ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਨੂੰ ਦਿੱਤੇ ਗੲੇ ਭਰੋਸੇ ਦੀ ਨਿਖੇਧੀ ਕਰਦਿਅਾਂ ਕਿਹਾ ਹੈ ਕਿ ੳੁਹ ਲੋਕ ਸਭਾ ਚੋਣਾਂ ’ਚ ਕੀਤੇ ਗੲੇ ਵਾਅਦਿਅਾਂ ਤੋਂ ਮੁਕਰ ਗੲੇ ਹਨ। ਕਾਂਗਰਸ ਪ੍ਰਧਾਨ ਸੋਨੀਅਾ ਗਾਂਧੀ ਦੇ ਸਿਅਾਸੀ ਸਕੱਤਰ ਅਹਿਮਦ ਪਟੇਲ ਨੇ ਕਿਹਾ ਕਿ ੳੁਨ੍ਹਾਂ ਦੇ ਰਾਜ ’ਚ ਕਿਸਾਨ ਖੁਦਕੁਸ਼ੀਅਾਂ ਕਰਨ ਲੲੀ ਮਜਬੂਰ ਹੋ ਰਹੇ ਹਨ ਅਤੇ ਜਵਾਨਾਂ ਦੀਅਾਂ ਦਹਿਸ਼ਤਗਰਦਾਂ ਵੱਲੋਂ ਹੱਤਿਅਾਵਾਂ ਕੀਤੀਅਾਂ ਜਾ ਰਹੀਅਾਂ ਹਨ। ੳੁਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ’ਚ 50 ਫ਼ੀਸਦੀ ਦੇ ਵਾਧੇ ਦੇ ਵਾਅਦੇ ਤੋਂ ਵੀ ੳੁਹ ਪਿੱਛੇ ਹਟ ਗੲੇ ਹਨ।

Facebook Comment
Project by : XtremeStudioz