Close
Menu

ਭੂਮੀ ਗ੍ਰਹਿਣ ਬਿੱਲ ਵਾਪਸ ਲਿਆ ਜਾਵੇ: ਮਾਇਆਵਤੀ

-- 06 April,2015

ਲਖਨੳੂ, ਬਸਪਾ ਸੁਪਰੀਮੋ ਮਾਇਆਵਤੀ ਨੇ ਅੱਜ ੳੁੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਦੀ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਜੇ ੳੁਸ ਨੂੰ ਆਪਣੇ ਕਾਰਜਕਾਲ ਵਿੱਚ ਕੀਤੇ ਕੰਮਾਂ ੳੁਤੇ ਭਰੋਸਾ ਹੈ ਤਾਂ ਮੱਧਕਾਲੀ ਚੋਣਾਂ ਕਰਵਾੲੀਆਂ ਜਾਣ। ੳੁਨ੍ਹਾਂ ਕੇਂਦਰ ਸਰਕਾਰ ਨੂੰ ਵੀ ਆਡ਼ੇ ਹੱਥੀਂ ਲੈਂਦਿਆਂ ੳੁਸ ੳੁਤੇ ਸਨਅਤੀ ਘਰਾਣਿਆਂ ਦਾ ਪੱਖ ਪੂਰਨ ਦੇ ਦੋਸ਼ ਲਾਏ।
ਸੂਬਾ ਸਰਕਾਰ ਵੱਲੋਂ ਆਪਣੇ ਸਾਰੇ ਵਾਅਦੇ ਪੂਰੇ ਕਰਨ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਮਾਇਆਵਤੀ ਨੇ ਕਿਹਾ ਕਿ ਰਾਜ ‘ਅਪਰਾਧ ਪ੍ਰਦੇਸ਼’ ਬਣ ਗਿਆ ਹੈ ਅਤੇ ਕਿਸਾਨਾਂ ਦੀ ਕੋੲੀ ਪੁੱਛ ਪ੍ਰਤੀਤ ਨਹੀਂ ਹੈ। ਇਸ ਦੌਰਾਨ ੳੁਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ੳੁਤੇ ਹਮਲਾ ਕਰਦਿਆਂ ਕਿਹਾ ਕਿ ਐਨਡੀਏ ਸਰਕਾਰ ਹਿੰਦੂ ਜਥੇਬੰਦੀਆਂ ਨੂੰ ਨੱਥ ਪਾੳੁਣ ਅਤੇ ਆਰਥਿਕਤਾ ਵਿੱਚ ਸੁਧਾਰ ਲਿਆੳੁਣ ਵਿੱਚ ਨਾਕਾਮ ਰਹੀ ਹੈ। ੳੁਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਗ਼ਰੀਬਾਂ ਦੀ ਭਲਾੲੀ ਦੀ ਥਾਂ ਪੂੰਜੀਪਤੀਆਂ ਲੲੀ ਕੰਮ ਕਰ ਰਹੀ ਹੈ। ਕੇਂਦਰੀ ਬਜਟ ਵੀ ਪੂੰਜੀਪਤੀਆਂ ਪੱਖੀ ਹੈ।
ਭੂਮੀ ਗ੍ਰਹਿਣ ਸੋਧ ਬਿੱਲ ਦਾ ਵਿਰੋਧ ਕਰਦਿਆਂ ਬਸਪਾ ਸੁਪਰੀਮੋ ਨੇ ਕਿਹਾ ਕਿ ਇਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ ਅਤੇ ਇਸ ਨੂੰ ਫੌਰੀ ਵਾਪਸ ਲੈ ਲੈਣਾ ਚਾਹੀਦਾ ਹੈ। ਇਸ ਦੀ ਥਾਂ 2013 ਵਿੱਚ ਪਾਸ ਕਾਨੂੰਨ ਨੂੰ ਮੂਲ ਰੂਪ ਵਿੱਚ ਹੀ ਲਾਗੂ ਕਰਨਾ ਚਾਹੀਦਾ ਹੈ। ੳੁਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇਸ਼ ਦੇ ਵਿਕਾਸ ਨੂੰ ਪੂੰਜੀਪਤੀਆਂ ਦੇ ਵਿਕਾਸ ਨਾਲ ਜੋਡ਼ ਰਹੀ ਹੈ। ਇਹ ਸਰਕਾਰ ਪੂੰਜੀਪਤੀਆਂ ਦੇ ਹਿੱਤ ਪੂਰਨ ਵਿੱਚ ਕਾਂਗਰਸ ਦੀ ਤੁਲਨਾ ਵਿੱਚ ਚਾਰ ਗੁਣਾ ਅੱਗੇ ਹੈ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾੲੀ ਅਤੇ ਮਦਨ ਮੋਹਨ ਮਾਲਵੀਆ ਨੂੰ ਭਾਰਤ ਰਤਨ ਦੇਣ ਦਾ ਸਵਾਗਤ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਸਮਾਜਿਕ ਤਬਦੀਲੀ ਵਿੱਚ ਪਾਏ ਯੋਗਦਾਨ ਲੲੀ ਬਸਪਾ ਦੇ ਬਾਨੀ ਕਾਂਸ਼ੀਰਾਮ ਨੂੰ ਵੀ ਇਹ ਸਨਮਾਨ ਦਿੱਤਾ ਜਾਵੇ। ੳੁਨ੍ਹਾਂ ਅਖਿਲੇਸ਼ ਸਰਕਾਰ ਨੂੰ ਵਿਧਾਨ ਸਭਾ ਭੰਗ ਕਰਨ ਦੀ ਚੁਣੌਤੀ ਦਿੱਤੀ। ੳੁਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਪਿਛਲੇ ਮਹੀਨੇ ਆਪਣੇ ਤਿੰਨ ਸਾਲ ਪੂਰੇ ਕਰ ਲਏ ਹਨ ਅਤੇ ਸਰਕਾਰ ਦਾਅਵਾ ਕਰ ਰਹੀ ਹੈ ਕਿ ੳੁਸ ਨੇ ਚੋਣ ਮੈਨੀਫੈਸਟੋ ਵਿਚਲੇ ਸਾਰੇ ਵਾਅਦੇ ਪੂਰੇ ਕਰ ਲਏ ਹਨ। ਜੇ ਸਰਕਾਰ ਨੇ ਸਾਰੇ ਵਾਅਦੇ ਪੂਰੇ ਕਰ ਲਏ ਹਨ ਤਾਂ ਵਿਧਾਨ ਸਭਾ ਭੰਗ ਕਰ ਕੇ ਚੋਣਾਂ ਕਰਵਾੳੁਣੀਆਂ ਚਾਹੀਦੀਆਂ ਹਨ। ੳੁਨ੍ਹਾਂ ਦੋਸ਼ ਲਾਇਆ ਕਿ ਰਾਜ ਵਿੱਚ ਸਪਾ ਗੁੰਡਿਆਂ, ਮਾਫੀਆ ਤੇ ਸਮਾਜ ਵਿਰੋਧੀ ਤੱਤਾਂ ਦਾ ਦਬਦਬਾ ਹੈ ਅਤੇ ਸਰਕਾਰ ਇਨ੍ਹਾਂ ’ਤੇ ਕਾਬੂ ਪਾੳੁਣ ਵਿੱਚ ਲਾਚਾਰ ਹੈ।

Facebook Comment
Project by : XtremeStudioz