Close
Menu

ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਸਾਬਕਾ ਇਸਰਾਈਲੀ ਵਿਦੇਸ਼ ਮੰਤਰੀ ਬਰੀ

-- 06 November,2013

ਯਰੂਸ਼ਲਮ—ਇਸਰਾਈਲ ਦੇ ਸਾਬਕਾ ਵਿਦੇਸ਼ ਮੰਤਰੀ ਅਵਿਗਦੋਰ ਲਿਬਰਮੈਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਯਰੂਸ਼ਲਮ ਦੀ ਇਕ ਅਦਾਲਤ ਨੇ ਸਰਵਸੰਮਤੀ ਨਾਲ ਲਿਬਰਮੈਨ ਨੂੰ ਬਰੀ ਕਰਨ ਦਾ ਫੈਸਲਾ ਕੀਤਾ। ਅਦਾਲਤ ਦੇ ਇਸ ਫੈਸਲੇ ਦੇ ਨਾਲ ਹੀ ਲਿਬਰਮੈਨ ਦੇ ਦੁਬਾਰਾ ਮੰਤਰੀ ਬਣਨ ਦਾ ਰਸਤਾ ਸਾਫ ਹੋ ਗਿਆ ਹੈ।
ਉਨ੍ਹਾਂ ‘ਤੇ ਦੋਸ਼ ਸੀ ਕਿ ਉਨ੍ਹਾਂ ਨੇ ਆਪਣੇ ਖਿਲਾਫ ਚੱਲ ਰਹੀ ਪੁਲਸ ਜਾਂਚ ਨਾਲ ਜੁੜੀਆਂ ਜਾਣਕਾਰੀਆਂ ਦੇ ਬਦਲੇ ਇਕ ਡਿਪਲੋਮੈਟ ਨੂੰ ਰਾਜਦੂਤ ਦਾ ਅਹੁਦਾ ਦਿੱਤਾ ਸੀ।
ਲਿਬਰਮੈਨ ਰਾਸ਼ਟਰਵਾਦੀ ਪਾਰਟੀ ‘ਇਸਰਾਈਲ ਬੇਤੇਨੁ’ ਦੇ ਨੇਤਾ ਹਨ, ਜੋ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਿਆਹੂ ਦੀ ਲਿਕੁਦ ਪਾਰਟੀ ਦੀ ਸਰਕਾਰ ਨੂੰ ਸਮਰਥਨ ਦੇ ਰਹੀ ਹੈ। ਨੇਤਨਿਆਹੁ ਨੇ ਸੁਣਵਾਈ ਦੌਰਾਨ ਵਿਦੇਸ਼ ਮੰਤਰਾਲੇ ਨੂੰ ਖਾਲੀ ਰੱਖਿਆ ਸੀ ਤਾਂ ਜੋ ਲਿਬਰਮੈਨ ਨੂੰ ਫਿਰ ਤੋਂ ਮੰਤਰੀ ਬਣਾਇਆ ਜਾ ਸਕੇ।

Facebook Comment
Project by : XtremeStudioz