Close
Menu

ਭ੍ਰਿਸ਼ਟਾਚਾਰ ਨਾਲ ਲੜਨਾ ਨਹੀਂ ਚਾਹੁੰਦੇ ਚੀਨ ਦੇ ਰਾਸ਼ਟਰਪਤੀ

-- 09 August,2013

_pek03_32523519

ਬੀਜਿੰਗ—9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਚੀਨ ਦੇ ਰਾਸ਼ਟਰਪਤੀ ਝੀ ਜਿਨਪਿੰਗ ਭ੍ਰਿਸ਼ਟਾਚਾਰ ਦੇ ਖਿਲਾਫ ਸੰਘਰਸ਼ ਦੀ ਜਗ੍ਹਾ ਆਪਣੀ ਸਥਿਤੀ ਮਜ਼ਬੂਤ ਬਣਾਉਣ ਵਿਚ ਲੱਗੇ ਹੋਏ ਹਨ। ਇਹ ਟਿੱਪਣੀ ਥਿਆਨ ਆਨ ਮਨ ਚੌਕ ‘ਤੇ 1989 ਵਿਚ ਲੋਕਤੰਤਰ ਦੇ ਸਮਰਥਕ ਵਿਦਿਆਰਥੀਆਂ ਨੂੰ ਕੁਚਲਣ ਦੇ ਵਿਰੋਧ ਵਿਚ ਜੇਲ ਭੇਜੇ ਗਏ ਚੀਨ ਦੇ ਸਭ ਤੋਂ ਸੀਨੀਅਰ ਅਧਿਕਾਰੀ ਵਾਓ ਤੋਂਗ ਨੇ ਕੀਤੀ। ਉਨ੍ਹਾਂ ਕਿਹਾ ਕਿ ਝੀ ਨੇ ਦਮਨ ਦੀ ਨੀਤੀ ਜਾਰੀ ਰੱਖੀ ਹੈ। ਤੋਂਗ ਨੇ ਕਿਹਾ ਕਿ ਝੀ ਸਿਰਫ ਆਪਣੀ ਰਾਜਨੀਤਿਕ ਸਥਿਰਤਾ ਨੂੰ ਬਣਾਈ ਰੱਖਣਾ ਚਾਹੁੰਦੇ ਹਨ। ਤੋਂਗ ਨੇ ਹੁਣ ਤੱਕ ਰਾਸ਼ਟਰਪਤੀ ਦੀ ਸਭ ਤੋਂ ਤਿੱਖੀ ਆਲੋਚਨਾ ਕੀਤੀ ਹੈ। ਤੋਂਗ ਪੋਲਿਤ ਬਿਊਰੋ ਦੀ ਸਥਾਈ ਕਮੇਟੀ ਦੇ ਸਕੱਤਰ ਸਨ ਅਤੇ ਉਨ੍ਹਾਂ ਨੂੰ ਕੈਬਨਿਟ ਵਿਚ ਮੰਤਰੀ ਦਾ ਦਰਜਾ ਵੀ ਪ੍ਰਾਪਤ ਸੀ।

Facebook Comment
Project by : XtremeStudioz