Close
Menu

ਮਕਬੂਲੀਅਤ ਪੱਖੋਂ ਵਿਸ਼ਵ ਕੱਪ ਨੇ ਬਣਾਇਆ ਰਿਕਾਰਡ

-- 29 March,2015

ਮੈਲਬਰਨ, ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆੲੀਸੀਸੀ) ਨੇ ਕਿਹਾ ਹੈ ਕਿ ਮੌਜੂਦਾ ਵਿਸ਼ਵ ਕੱਪ ਟੂਰਨਾਮੈਂਟ ਕ੍ਰਿਕਟ ੲਿਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਮਕਬੂਲ ਟੂਰਨਾਮੈਂਟ ਰਿਹਾ।
ਆੲੀਸੀਸੀ ਦੇ ਮੁੱਖ ਕਾਰਜਕਾਰੀ ਡੇਵਿਡ ਰਿਚਰਡਸਨ ਨੇ ਕਿਹਾ ਕਿ ਮੌਜੂਦਾ ਵਿਸ਼ਵ ਕੱਪ ਟੂਰਨਾਮੈਂਟ ਕ੍ਰਿਕਟ ੲਿਤਿਹਾਸ ਵਿੱਚ ਸਭ ਤੋਂ ਵੱਧ ਦੇਖਿਆ ਗਿਆ। ਵਿਸ਼ਵ ਭਰ ਤੋਂ ਕ੍ਰਿਕਟ ਪ੍ਰੇਮੀਆਂ ਅਤੇ ਟੀਮ ਸਮਰਥਕਾਂ ਨੇ ਆਸਟਰੇਲੀਆ ਤੇ ਨਿੳੂਜ਼ੀਲੈਂਡ ਆ ਕੇ ਆਪਣੀਆਂ ਟੀਮਾਂ ਦੀ ਹੌਸਲਾ ਅਫ਼ਜ਼ਾੲੀ ਕੀਤੀ ਅਤੇ ਖੇਡ ਦਾ ਆਨੰਦ ਮਾਣਿਆ।
ਸਭ ਤੋਂ ਜ਼ਿਆਦਾ 86 ਹਜ਼ਾਰ ਦਰਸ਼ਕ ਇਸੇ ਟੂਰਨਾਮੈਂਟ ਦੇ ਇਕ ਮੈਚ ਵਿੱਚ ਪੁੱਜੇ। ਰਿਚਰਡਸਨ ਨੇ ਕਿਹਾ ਕਿ ਵਿਸ਼ਵ ਦੀਆਂ ਚੋਟੀ ਦੀਆਂ 14 ਟੀਮਾਂ ਦੇ ਖਿਡਾਰੀਆਂ ਨੇ ਟੂਰਨਾਮੈਂਟ ਦੌਰਾਨ ਕੲੀ ਰਿਕਾਰਡ ਆਪਣੇ ਨਾਂ ਕੀਤੇ।

Facebook Comment
Project by : XtremeStudioz