Close
Menu

‘ਮਗਧੀਰਾ’ ਦੇ ਨਿਰਮਾਤਾਵਾਂ ਨੇ ਸੁਸ਼ਾਂਤ ਦੀ ਫਿਲਮ ‘ਰਾਬਤਾ’ ਦੇ ਖਿਲਾਫ ਕੇਸ ਲਿਆ ਵਾਪਸ

-- 08 June,2017

ਮੁੰਬਈ— ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ ‘ਰਾਬਤਾ’ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ। ਬੀਤੇ ਦਿਨੀਂ ਹੀ ਇਸ ਫਿਲਮ ‘ਤੇ ਕਾਪੀਰਾਈਟ ਦਾ ਕੇਸ ਅਦਾਲਤ ‘ਚ ਕੇਸ ਦਰਜ ਹੋਇਆ ਸੀ। ਸੂਤਰਾਂ ਮੁਤਾਬਕ ਫਿਲਮ ‘ਮਾਗਧੀਰਾ’ ਦੇ ਨਿਰਮਾਤਾ ਨੇ ‘ਰਾਬਤਾ’ ਦੇ ਨਿਰਮਾਤਾ ਖਿਲਾਫ ਕੇਸ ਵਾਪਸ ਲੈ ਲਿਆ ਹੈ। 
‘ਰਾਬਤਾ’ ਦੇ ਨਿਰਦੇਸ਼ਕ ਦਿਨੇਸ਼ ਵਿਜਾਨ ਨੇ ਦੱਸਿਆ ਕਿ ਅਸੀਂ ਆਪਣੇ ਮਾਮਲੇ ਨੂੰ ਅਦਾਲਤ ‘ਚ ਪੇਸ਼ ਕੀਤਾ ਕਿ ਕਿਵੇਂ ਫਿਲਮਾਂ ‘ਚ ਸਮਾਨਤਾ ਨਹੀਂ ਹੈ। ਇਸ ਤੋਂ ਬਾਅਦ ਅੱਜ ਸਵੇਰੇ ‘ਮਾਗਧੀਰਾ’ ਦੇ ਨਿਰਮਾਤਾਵਾਂ ਨੇ ਆਪਣਾ ਕੇਸ ਵਾਪਸ ਲੈ ਲਿਆ।” ਇਸ ਫਿਲਮ ‘ਚ ਸੁਸ਼ਾਂਤ ਰਾਜਪੂਤ ਅਤੇ ਕ੍ਰਿਤੀ ਸੈਨਨ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਇਹ ਫਿਲਮ ਸ਼ੁਕਰਵਾਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਤੋਂ ਇਸ ਸਮੇਂ ਸੁਸ਼ਾਂਤ ਅਤੇ ਕ੍ਰਿਤੀ ਫਿਲਮ ਦੀ ਪ੍ਰਮੋਸ਼ਨ ਦੀ ਤਿਆਰੀਆਂ ‘ਚ ਲੱਗੇ ਹੋਏ ਹਨ।

Facebook Comment
Project by : XtremeStudioz