Close
Menu

ਮਜਬੂਤ ਮਹਿਲਾਵਾਂ ਨੂੰ ਦਬਾਉਣ ਵਾਲੇ ਲੋਕ ਬਾਲੀਵੁੱਡ ‘ਚ ਵੀ ਹਨ : ਸੋਨਾਕਸ਼ੀ ਸਿਨਹਾ

-- 16 April,2017

ਮੁੰਬਈ— ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਆਪਣੀ ਫਿਲਮ ‘ਨੂਰ’ ਨੂੰ ਲੈ ਕੇ ਕਾਫੀ ਚਰਚਾ ‘ਚ ਹੈ। ਸੋਨਾਕਸ਼ੀ ਸਿਨਹਾ ਦਾ ਕਹਿਣਾ ਹੈ ਕਿ ਫਿਲਮ ਉਦਯੋਗ ‘ਚ ਕੁਝ ਅਜਿਹੇ ਲੋਕ ਹਨ ਜੋ ਕਿਸੇ ਮੁਦੇ ‘ਤੇ ਖੁਲ੍ਹ ਕੇ ਰਾਏ ਰੱਖਣ ਵਾਲੀ ਮਹਿਲਾਵਾਂ ਨੂੰ ਦਬਾਉਂਦੇ ਹਨ। ਹਾਲ ਹੀ ਹੋਏ ਇਕ ਇੰਟਰਵਿਊ ਦੌਰਾਨ ਜਦੋਂ ਸੋਨਾਕਸ਼ੀ ਤੋਂ ਪੁਛਿਆ ਗਿਆ ਕਿ ਬਾਲੀਵੁੱਡ ਅਜਿਹੀ ਮਹਿਲਾਵਾਂ ਨੂੰ ਖੁਲੇ ਦਿਲ ਨਾਲ ਸਵੀਕਾਰ ਕਰਦਾ ਹੈ ਜੋ ਖੁਲ੍ਹ ਕੇ ਆਪਣੀ ਰਾਏ ਰੱਖਦੀਆਂ ਹਨ ਤਾਂ ਇਸ ਦਾ ਜਵਾਬ ਸੋਨਾਕਸ਼ੀ ਨੇ ਨਾ ‘ਚ ਦਿੱਤਾ। 

ਸੋਨਾਕਸ਼ੀ ਨੇ ਕਿਹਾ, ”ਮੈਨੂੰ ਲਗਦਾ ਹੈ ਕਿ ਅਜਿਹਾ ਨਹੀਂ ਹੈ, ਕੁਝ ਅਜਿਹੇ ਲੋਕ ਹਨ ਜੋ ਆਪਣੀ ਅਹਿਮੀਅਤ ਦਿਖਾਉਣ ਅਤੇ ਰਾਏ ਰੱਖਣ ਵਾਲੀ ਮਹਿਲਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੇਰੇ ਮੁਤਾਬਕ ਮਜਬੂਤ ਖਿਆਲ ਰੱਖਣ ਵਾਲੀ ਸਵਤੰਤਰ ਮਹਿਲਾ ‘ਤੇ ਨਿਰਭਰ ਕਰਦਾ ਹੈ ਕਿ ਉਹ ਅਜਿਹੇ ਲੋਕਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਦੀ ਹੈ। ਇਨ੍ਹੀਂ ਦਿਨੀਂ ਸੋਨਾਕਸ਼ੀ ਆਪਣੀ ਫਿਲਮ ‘ਨੂਰ’ ਦਾ ਪ੍ਰਚਾਰ ਕਰਨ ਲੱਗੀ ਹੋਈ ਹੈ। ਇਸ ਫਿਲਮ ‘ਚ ਸੋਨਾਕਸ਼ੀ ਇਕ ਪਤਰਕਾਰ ਦੀ ਭੂਮਿਕਾ ‘ਚ ਨਜ਼ਰ ਆਵੇਗੀ। ਇਹ ਫਿਲਮ 21 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। 

Facebook Comment
Project by : XtremeStudioz