Close
Menu

ਮਧੂਬਾਲਾ ਬਣਨਾ ਚਾਹੁੰਦੀ ਹੈ ਸੋਨਾਕਸ਼ੀ

-- 16 September,2013

sonakshi-sinha-1_350_021413035429

ਮੁੰਬਈ – ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ਹੁਸਨ ਦੀ ਮਲਿਕਾ ਮਧੂਬਾਲਾ ਦਾ ਕਿਰਦਾਰ ਫਿਲਮੀ ਪਰਦੇ ‘ਤੇ ਸਾਕਾਰ ਕਰਨਾ ਚਾਹੁੰਦੀ ਹੈ। ਸੋਨਾਕਸ਼ੀ ਨੇ ਕਿਹਾ ਕਿ ਮੈਂ ਜੀਵਨੀ ‘ਤੇ ਆਧਾਰਿਤ ਫਿਲਮਾਂ ‘ਚ ਕੰਮ ਕਰਨਾ ਚਾਹੁੰਦੀ ਹਾਂ ਅਤੇ ਜੀਵਨੀ ‘ਤੇ ਆਧਾਰਿਤ ਫਿਲਮਾਂ ‘ਚ ਕੰਮ ਕਰਨਾ ਬਹੁਤ ਹੀ ਰੋਮਾਂਚਿਕ ਹੁੰਦਾ ਹੈ। ਜ਼ਿਕਰਯੋਗ ਹੈ ਕਿ ਦਿਲਕਸ਼ ਆਦਾਵਾਂ ਨਾਲ ਫਿਲਮੀ ਪਰਦੇ ਨੂੰ ਰੋਸ਼ਨ ਕਰਨ ਵਾਲੀ ਮਹਾਨ ਅਦਾਕਾਰਾ ਮਧੂਬਾਲਾ ਦੀ ‘ਮੁਗਲ-ਏ-ਆਜ਼ਮ’, ‘ਹਾਵੜਾ ਬ੍ਰਿਜ’, ‘ਕਾਲਪਾਨੀ’ ਵਰਗੀਆਂ ਫਿਲਮਾਂ ਨਾਲ ਅੱਜ ਵੀ ਸਿਨੇਮਾ ਪ੍ਰੇਮੀਆਂ ਦੇ ਬਹੁਤ ਹੀ ਨੇੜੇ ਹੈ। ਮਧੂਬਾਲਾ ਸਿਰਫ 36 ਸਾਲ ਦੀ ਉਮਰ ‘ਚ ਹੀ 23 ਫਰਵਰੀ 1969 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ।

Facebook Comment
Project by : XtremeStudioz