Close
Menu

ਮਨਜਿੰਦਰ ਸਿੰਘ ਸਿਰਸਾ ਨੇ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਦੇ ਫੌਜਦਾਰੀ ਕੇਸ ਦਰਜ ਕਰਵਾਇਆ

-- 12 March,2019

ਝੂਠੇ ਤੇ ਨਿਰਾਧਾਰ ਦੋਸ਼ਾਂ ਦੇ ਸਿਰ ‘ਤੇ ਸਰਨਾ ਬ੍ਰਦਰਜ਼ ਨੂੰ ਘਟੀਆ ਰਾਜਨੀਤੀ ਨਹੀਂ ਕਰਨ ਦਿਆਂਗੇ : ਸਿਰਸਾ
ਨਵੀਂ ਦਿੱਲੀ, 12 ਮਾਰਚ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਉਹਨਾਂ ਦੇ ਖਿਲਾਫ ਝੂਠੇ ਤੇ ਨਿਰਾਧਾਰ ਦੋਸ਼ ਲਗਾ ਕੇ ਆਪਣੀ ਘਟੀਆ ਰਾਜਨੀਤੀ ਨੂੰ ਚਮਕਾਉਣ ਦੀ ਕੋਸ਼ਿਸ਼ ਕਰਨ ਬਦਲੇ ਪਰਮਜੀਤ ਸਿੰਘ ਸਰਨਾ ਤੇ ਉਹਨਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਵਾਇਆ ਹੈ।
ਡੀ ਸੀ ਪੀ ਦਿੱਲੀ ਸ੍ਰੀ ਮਦਰ ਵਰਮਾ ਨੂੰ ਸ਼ਿਕਾਇਤ ਦਰ ਕੇ ਸਰਨਾ ਬ੍ਰਦਰਜ਼ ਦੇ ਖਿਲਾਫ ਕੇਸ ਸ਼ਿਕਾਇਤ ਦਰਜ ਕਰਵਾਈ ਗਈ  ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਪਰਮਜੀਤ ਸਿੰਘ ਸਰਨਾ ਤੇ ਉਹਨਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ ਨੇ ਮੈਨੂੰ ਚੋਣਾਂ ਵਿਚ ਖੜ•ੇ ਹੋਣ ਤੋਂ ਰੋਕਣ ਦੇ ਲਈ ਮੇਰੇ ਝੂਠੇ  ਅਤੇ ਨਿਰਾਧਾਰ ਦੋਸ਼ ਲਗਾਏ ਹਨ ਤੇ ਆਪਣੇ ਦੋਸ਼ਾਂ ਨੂੰ ਸਹੀ ਸਾਬਤ ਕਰਨ ਵਾਸਤੇ ਉਹਨਾਂ ਨੇ ਫਰਜ਼ੀ ਦਸਤਾਵੇਜ਼ ਮੀਡੀਆ ਸਾਹਮਣੇ ਪੇਸ਼ ਕੀਤੇ ਹਨ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਨੇ ਇਹ ਦਾਅਵਾ ਕੀਤਾ ਸੀ ਕਿ ਰਾਇਜ਼ਿੰਗ ਬੈਲ ਅਤੇ ਰਾਜਾ ਟੈਂਟ ਨੂੰ ਇਕ ਹੀ ਕੰਮ ਦੇ ਦੋ ਵਾਰ ਪੈਸੇ ਦਿੱਤੇ ਗਏ ਹਨ ਜਦਕਿ ਅਸਲੀਅਤ ਇਹ ਹੈ ਕਿ ਰਾਜਾ ਟੈਂਟ ਨੂੰ ਅੱਜ ਤੱਕ ਕੋਈ ਪੇਮੈਂਟ ਨਹੀਂ ਕੀਤੀ ਗਈ।
ਸ੍ਰੀ ਸਿਰਸਾ ਨੇ ਕਿਹਾ ਕਿ ਇਸੇ ਤਰ•ਾਂ  ਜੋ ਰੈਣ ਬਸੇਰਾ ਬਦਾ ਕੇ ਅਸੀਂ ਬੇਘਰੇ ਲੋਕਾਂ ਨੂੰ ਰਹਿਣ ਤੇ ਖਾਣ ਦੀ ਸਹੂਲਤ ਦੇ ਨਾਲ ਨਾਲ ਦਵਾਈਆਂ ਵੀ ਉਪਲਬਧ ਕਰਵਾਈਆਂ, ਇਸਦੀ ਸ਼ੁਰੂਆਤ ਦੇ ਪ੍ਰੋਗਰਾਮ ਦੀ ਸ਼ਲਾਘਾ ਦੇਸ਼ ਭਰ ਦੇ ਅਖਬਾਰਾਂ ਤੇ ਮੀਡੀਆ ਚੈਨਲਾਂ ਨੇ ਕੀਤੀ ਸੀ ਜਦਕਿ ਸਰਨਾ ਭਰਾ ਇਸਨੂੰ ਭਾਜਪਾ ਦੇ ਮਨੋਜ ਤਿਵਾੜੀ ਦਾ ਪ੍ਰੋਗਰਾਮ ਦੱਸਣ ਦਾ ਯਤਨ ਕਰ ਰਹੇ ਹਨ। ਸਰਨਾ ਭਰਾਵਾਂ ਨੂੰ ਬੁਰੀ ਤਰ•ਾਂ ਨਕਾਰੇ ਨੇਤਾ ਕਰਾਰ ਦਿੰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਉਹ ਆਪਣੀਆਂ ਖਬਰਾਂ ਲਗਵਾਉਣ ਲਈ ਤੇ ਸਨਸਨੀਖੇਜ ਖਬਰਾਂ ਦੇ ਸਿਰ ‘ਤੇ ਆਪਣੇ ਆਪ ਨੂੰ ਰਾਜਨੀਤਕ ਤੌਰ ‘ਤੇ ਜਿਉਂਦਾ ਰੱਖਣ ਲਈ ਮਨਘੜਤ ਗੱਲਾਂ ਦਾ ਸਹਾਰਾ ਲੈ ਰਹੇ ਹਨ। ਸ੍ਰੀ ਸਿਰਸਾ ਨੇ ਕਿਹਾ ਕਿ ਸਰਨਾ ਭਰਾਵਾਂ ਦੇ ਖਿਲਾਫ ਆਪਣੇ ਫੌਜਦਾਰੀ ਕੇਸ ਨੂੰ ਇਸਦੇ ਨਤੀਜੇ ਤੱਕ ਲੈ ਕੇ ਜਾਣਗੇ ਅਤੇ ਦੋਵਾਂ ਭਰਾਵਾਂ ਨੂੰ ਜੇਲ• ਤੱਕ ਛੱਡ ਕੇ ਆਉਣਗੇ ਤਾਂ ਜੋ ਕੋਈ ਵੀ ਇਸ ਤਰ•ਾਂ ਦੀਆਂ ਝੂਠੀਆਂ ਤੇ ਨਿਰਾਧਾਰ ਖਬਰਾਂ ਦੇ ਆਧਾਰ ‘ਤੇ ਕਿਸੇ ਦਾ ਅਕਸ ਖਰਾਬ ਕਰਨ ਦਾ ਯਤਨ ਨਾ ਕਰੇ।
ਸ੍ਰੀ ਸਿਰਸਾ ਨੇ ਕਿਹਾ ਕਿ  ਸਰਨਾ ਭਰਾਵਾਂ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਦੇ ਅਕਾਉਂਟੈਂਟ ਅਤੇ ਸੀ ਏ ਨੇ ਬਿੱਲਾਂ ਦੀ ਫੋਰੈਂਸਿਕ ਜਾਂਚ ਕੀਤੀ ਹੈ ਤੇ ਉਹ ਹੁਣ ਸਰਨਾ ਭਰਾਵਾਂ ਨੂੰ ਚੁਣੌਤੀ ਦਿੰਦੇ ਹਨ ਕਿ ਉਹ ਜਾਂਚ ਕਰਨ ਵਾਲੇ ਅਕਾਉਂਟੈਂਟ ਅਤੇ ਸੀ ਏ ਦਾ ਨਾਮ ਜਨਤਕ ਤੌਰ ‘ਤੇ ਨਸ਼ਰ ਕਰਨ ਅਤੇ ਇਹ ਵਿਅਕਤੀ ਦੱਸਣ ਕਿ ਕਿਹੜੇ ਬਿੱਲ ਉਹਨਾਂ ਨੇ ਫਰਜ਼ੀ ਪਾਏ ਹਨ।
ਸ੍ਰੀ ਸਿਰਸਾ ਨੇ ਕਿਹਾ ਕਿ ਸਰਨਾ ਭਰਾਵਾਂ ਨੇ ਡੀ ਐਸ ਜੀ ਐਮ ਸੀ ਦੇ ਮੈਂਬਰਾਂ ਨੂੰ ਲਾਲਚ ਦੇ ਕੇ ਆਪਣੇ ਨਾਲ ਜੋੜਨ ਦਾ ਯਤਨ ਕੀਤਾ ਸੀ ਪਰ ਬੁਰੀ ਤਰ•ਾਂ ਅਸਫਲ ਰਹੇ  ਅਤੇ ਜਦੋਂ ਉਹਨਾਂ ਦੇ ਆਪਣੇ ਮੈਂਬਰ ਵੀ ਉਹਨਾਂ ਦਾ ਸਾਥ ਛੱਡ ਗਏ ਤਾਂ ਉਹ ਘਟੀਆ ਹਰਕਤਾਂ ‘ਤੇ ਉਤਰ ਆਏ ਹਨ।  

Facebook Comment
Project by : XtremeStudioz