Close
Menu

ਮਨਜੀਤ ਨੇ ਸੋਨ ਅਤੇ ਜਾਨਸਨ ਨੇ 800 ਮੀ. ‘ਚ ਚਾਂਦੀ ਤਮਗੇ ‘ਤੇ ਕੀਤਾ ਕਬਜਾ

-- 28 August,2018

ਜਕਾਰਤਾ : ਭਾਰਤ ਦੇ ਮਨਜੀਤ ਸਿੰਘ ਅਤੇ ਜਿਨਸਨ ਜਾਨਸਨ ਨੇ 18ਵੀਆਂ ਏਸ਼ੀਆਈ ਖੇਡਾਂ ਦੀ ਐਥਲੈਟਿਕਸ ਪ੍ਰਤੀਯੋਗਿਤਾ ਦੀ ਪੁਰਸ਼ 800 ਮੀਟਰ ਦੌੜ ‘ਚ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ਨੂੰ ਸੋਨ ਅਤੇ ਚਾਂਦੀ ਤਮਗਾ ਦਿਵਾਇਆ ਹੈ। ਮਨਜੀਤ ਨੇ ਆਖਰੀ 25 ਮੀਟਰ ‘ਚ ਸ਼ਾਨਦਾਰ ਫਰਾਟਾ ਦੋੜ ਲਗਾਈ ਅਤੇ ਚਾਰ ਐਥਲੀਟਾਂ ਨੂੰ ਪਛਾੜਦੇ ਹੋਏ ਸੋਨ ਤਮਗੇ ‘ਤੇ ਕਬਜਾ ਕਰ ਲਿਆ।ਜਾਨਸਨ ਨੇ ਵੀ ਆਖਰੀ ਮੀਟਰ ‘ਚ ਤੇਜੀ ਦਿਖਾਈ ਅਤੇ ਫੋਟੋ ਫਿਨਿਸ਼ ‘ਚ ਚਾਂਦੀ ਤਮਗੇ ‘ਤੇ ਕਬਜਾ ਕਰ ਲਿਆ। ਹਰਿਆਣਾ ਦੇ ਮਨਜੀਤ ਨੇ 1 ਮਿੰਟ 46.15 ਸਕਿੰਟ ਦਾ ਸਮਾਂ ਲੈ ਲਿਆ ਜਦਕਿ ਜਾਨਸਨ ਨੇ 1 ਮਿੰਟ 46.35 ਸਕਿੰਟ ਦਾ ਸਮਾਂ ਲਿਆ। ਬਹਿਰੀਨ ਦੇ ਅਬੁਬਕਰ ਅਬਦੁੱਲਾ 1 ਮਿੰਟ ਦਾ ਸਮਾਂ ਲੈ ਕੇ ਤੀਜੇ ਸਥਾਨ ‘ਤੇ ਰਹੇ। ਹੁਣ ਭਾਰਤ ਦੇ ਕੁਲ 47 ਤਮਗੇ ਹੋ ਗਏ ਹਨ ਜਿਸ ਵਿਚ 9 ਸੋਨ, 17 ਚਾਂਦੀ ਅਤੇ 21 ਕਾਂਸੀ ਤਮਗੇ ਹਨ।

Facebook Comment
Project by : XtremeStudioz