Close
Menu

ਮਨਮੋਹਨ ਸਿੰਘ ਨਾਲ ਮੁਲਾਕਾਤ ਸਾਰਥਕ ਰਹੀ : ਨਵਾਜ਼ ਸ਼ਰੀਫ

-- 01 October,2013

nawaz-manmohanਇਸਲਾਮਾਬਾਦ,1 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-  ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਸਾਰਥਕ ਦੱਸਦੇ ਹੋਏ ਪਾਕਿਸਤਾਨੀ ਹਮ-ਰੁਤਬਾ ਨਵਾਜ਼ ਸ਼ਰੀਫ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਸੰਬੰਧਾਂ ਨੂੰ ਆਮ ਬਣਾਉਣ ਲਈ ਗੱਲਬਾਤ ਇਕੋ-ਇਕ ਰਸਤਾ ਹੈ। ਸੰਯੁਕਤ ਰਾਸ਼ਟਰ ਮਹਾ ਸਭਾ ਵਿਚ ਹਿੱਸਾ ਲੈ ਕੇ ਅਮਰੀਕਾ ਤੋਂ ਪਰਤਣ ਮਗਰੋਂ ਲੰਦਨ ਦੇ ਹੀਥਰੋ ਹਵਾਈ ਅੱਡੇ ‘ਤੇ ਸ਼ਰੀਫ ਨੇ ਕਿਹਾ, ”ਦੋ ਗੁਆਂਢੀ ਮੁਲਕਾਂ ਵਿਚਾਲੇ ਸਥਿਤੀ ਨੂੰ ਆਮ ਬਣਾਉਣ ਦੀ ਦਿਸ਼ਾ ਵਿਚ ਅੱਗੇ ਵਧਣ ਲਈ ਗੱਲਬਾਤ ਇਕੋ-ਇਕ ਰਸਤਾ ਹੈ। ਓਧਰ ਪਾਕਿਸਤਾਨੀ ਮੀਡੀਆ ਨੇ ਦੋਵਾਂ ਆਗੂਆਂ ਦਰਮਿਆਨ ਹੋਈ ਮੁਲਾਕਾਤ ਨੂੰ ‘ਮਾਮੂਲੀ ਚਮਤਕਾਰ’ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਤਣਾਅਪੂਰਨ ਮਾਹੌਲ ਦੇ ਦਰਮਿਆਨ ਹੋਈ ਬੈਠਕ ਵਿਚ ਕਾਫੀ ਕੁਝ ਰਹਿ ਗਿਆ ਪਰ ਕੋਈ ਕਾਰਵਾਈ ਨਹੀਂ ਦਿਸੀ। ‘ਦਿ ਡਾਨ’ ਰੋਜ਼ਾਨਾ ਨੇ ਲਿਖਿਆ ਹੈ ਕਿ ‘ਘੱਟੋ-ਘੱਟ ਉਮੀਦਾਂ’ ਦੇ ਨਾਲ ਕੋਈ ਬੈਠਕ ਸੰਭਾਵਿਤ  ਦੋਵਾਂ ਦੇਸ਼ਾਂ ਲਈ ਇਕ ਛੋਟੀ ਜਿਹੀ ਜਿੱਤ ਹੈ।

Facebook Comment
Project by : XtremeStudioz