Close
Menu

ਮਨਮੋਹਨ ਸਿੰਘ ਨੂੰ ਸੀ. ਬੀ. ਆਈ. ਜਾਂਚ ਦਾਇਰੇ ਤੋਂ ਬਾਹਰ ਨਹੀਂ ਰੱਖਿਆ ਜਾ ਸਕਦੈ – ਜੇਤਲੀ

-- 18 October,2013

arun-jethly1-500x360ਨਵੀਂ ਦਿੱਲੀ,18 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵਿਵਾਦਤ ਕੋਲਾ ਬਲਾਕ ਵੰਡ ਮਾਮਲੇ ਦੀ ਸੀ. ਬੀ. ਆਈ. ਜਾਂਚ ਦੇ ਦਾਇਰੇ ਤੋਂ ਬਾਹਰ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਜਦੋਂ ਇਹ ਫੈਸਲਾ ਲਿਆ ਗਿਆ, ਉਸ ਸਮੇਂ ਉਹ ਹੀ ਸਮਰੱਥ ਅਥਾਰਟੀ ਸਨ। ਜੇਤਲੀ ਨੇ ਕਿਹਾ ਕਿ ਸੀ. ਬੀ. ਆਈ. ਨੇ ਆਪਣੀ ਸ਼ਿਕਾਇਤ ‘ਚ ਉਦਯੋਗਪਤੀ ਕੁਮਾਰ ਮੰਗਲਮ ਬਿੜਲਾ ਅਤੇ ਸਾਬਕਾ ਕੋਲਾ ਸਕੱਤਰ ਪੀ. ਸੀ. ਪਾਰੇਖ ਦੇ ਨਾਂ ਦਰਜ ਕਰ ਕੇ ‘ਬਹੁਤ ਬਹੁਤ ਗਲਤ’ ਸੰਕੇਤ ਦਿੱਤਾ ਹੈ ਕਿ ਬੇਨਿਯਮੀਆਂ ਲਈ ਨਿਵੇਸ਼ਕ ਅਤੇ ਲੋਕ ਸੇਵਕਾਂ ਦੇ ਖਿਲਾਫ ਜਾਂਚ ਕੀਤੀ ਜਾਵੇਗੀ ਜਦੋਂ ਕਿ ਇਸ ਮਾਮਲੇ ‘ਚ ਸਮਰੱਥ ਅਥਾਰਟੀ ਅਤੇ ਕੋਲਾ ਵਿਭਾਗ ਦੀ ਜ਼ਿੰਮੇਵਾਰੀ ਰੱਖਣ ਵਾਲੇ ਪ੍ਰਧਾਨ ਮੰਤਰੀ ਬਿਨਾਂ ਕਿਸੇ ਨੁਕਸਾਨ ਤੋਂ ਬਚ ਜਾਣਗੇ।” ਉਨ੍ਹਾਂ ਨੇ ਕਿਹਾ ਕਿ ਸਪੈਕਟਰਮ ਅਤੇ ਕੋਲਾ ਬਲਾਕ ਵੰਡ ਵਰਗੇ ਇਕ ਤੋਂ ਬਾਅਦ ਇਕ ਘੋਟਾਲੇ ਲੋਕਾਂ ਦੇ ਯੂ. ਪੀ. ਏ. ਸਰਕਾਰ ਦੇ ਪ੍ਰਤੀ ਮੋਹ ਨੂੰ ਭੰਗ ਕਰ ਰਹੇ ਹਨ।

Facebook Comment
Project by : XtremeStudioz