Close
Menu

ਮਨਮੋਹਨ ਸਿੰਘ ਵੱਲੋਂ ਮੋਦੀ ਨਾਲ ਮੁਲਾਕਾਤ

-- 28 May,2015

ਨਵੀਂ ਦਿੱਲੀ, 28 ਮਈ-ਭਾਜਪਾ ਸਰਕਾਰ ਦੀ ਨਿੰਦਾ ਕਰਨ ਦੇ ਕੁਝ ਹੀ ਘੰਟਿਆਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਉਨ੍ਹਾਂ ਦੇ ਨਿਵਾਸ 7 ਰੇਸ ਕੋਰਸ ਰੋਡ ‘ਤੇ ਗਏ, ਜੋ ਮੋਦੀ ਦੇ ਪ੍ਰਧਾਨ ਮੰਤਰੀ ਅਹੁਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਨਿਵਾਸ ਹੋਇਆ ਕਰਦਾ ਸੀ | ਮੋਦੀ ਨੇ ਮਨਮੋਹਨ ਸਿੰਘ ਦਾ ਬੜੀ ਨਿਮਰਤਾ ਨਾਲ ਸਵਾਗਤ ਕੀਤਾ | ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਮਿਲਣ ਬਾਅਦ ਟਵੀਟ ਕੀਤਾ ਕਿ ਮਨਮੋਹਨ ਸਿੰਘ ਨੂੰ ਮਿਲ ਕੇ ਤੇ ਉਨ੍ਹਾਂ ਦਾ ਸਵਾਗਤ ਕਰਕੇ ਬੜੀ ਖੁਸ਼ੀ ਹੋਈ ਹੈ | ਉਨ੍ਹਾਂ ਮਨਮੋਹਨ ਸਿੰਘ ਦੇ ਦੋਵੇਂ ਹੱਥ ਆਪਣੇ ਹੱਥਾਂ ‘ਚ ਲੈ ਕੇ ਉਨ੍ਹਾਂ ਦੇ ਸਵਾਗਤ ਕਰਨ ਦਾ ਚਿੱਤਰ ਵੀ ਟਵੀਟ ਕੀਤਾ |

Facebook Comment
Project by : XtremeStudioz