Close
Menu

ਮਨਸੂਰ ਤਾਲਿਬਾਨ ਦਾ ਨਵਾਂ ਮੁਖੀ

-- 31 July,2015

ਪਿਸ਼ਾਵਰ, 31 ਜੁਲਾੲੀ
ਅਫ਼ਗਾਨ ਤਾਲਿਬਾਨ ਨੇ ਅਖ਼ਤਰ ਮੁਹੰਮਦ ਮਨਸੂਰ ਨੂੰ ਜਥੇਬੰਦੀ ਦਾ ਨਵਾਂ ਅਾਗੂ ਨਿਯੁਕਤ ਕੀਤਾ ਹੈ। ਅਾਪਣੇ ਕਮਾਂਡਰ ਮੁੱਲ੍ਹਾ ੳੁਮਰ ਦੀ ਮੌਤ ਦੀਅਾਂ ਰਿਪੋਰਟਾਂ ਤੋਂ ਬਾਅਦ ਵੀਰਵਾਰ ਨੂੰ ਮਨਸੂਰ ਨੂੰ ਤਾਲਿਬਾਨ ਦਾ ਮੁਖੀ ਬਣਾੲਿਅਾ ਗਿਅਾ ਹੈ। ਦਹਿਸ਼ਤਗਰਦ ਜਥੇਬੰਦੀ ਦੇ ਸੀਨੀਅਰ ਅਾਗੂਅਾਂ ਦੀ ਮੀਟਿੰਗ ਦੌਰਾਨ ਦੋ ਅਫ਼ਗਾਨ ਕਮਾਂਡਰ ਹਾਜ਼ਰ ਸਨ। ਅਫ਼ਗਾਨ ਸਰਕਾਰ ਨੇ ਬੁੱਧਵਾਰ ਨੂੰ ਅੈਲਾਨ ਕੀਤਾ ਸੀ ਕਿ ਮੁੱਲ੍ਹਾ ੳੁਮਰ ਦੋ ਸਾਲ ਪਹਿਲਾਂ ਮਰ ਗਿਅਾ ਹੈ। ਬੈਠਕ ’ਚ ਸ਼ਾਮਲ ਹੋਣ ਵਾਲੇ ੲਿਕ ਕਮਾਂਡਰ ਨੇ ਕਿਹਾ ਕਿ ਸ਼ੂਰਾ ਕੋੲਿਟਾ ਦੇ ਬਾਹਰਵਾਰ ਹੋੲੀ ਅਤੇ ਮੁੱਲ੍ਹਾ ਮਨਸੂਰ ਨੂੰ ਸਰਬਸੰਮਤੀ ਨਾਲ ਤਾਲਿਬਾਨ ਦਾ ਨਵਾਂ ਮੁਖੀ ਚੁਣ ਲਿਅਾ ਗਿਅਾ।  ੳੁਧਰ ਪਾਕਿਸਤਾਨੀ ਵਿਦੇਸ਼ ਦਫ਼ਤਰ ਨੇ ਕਿਹਾ ਹੈ ਕਿ ੳੁਮਰ ਦੀ ਮੌਤ ਦੀ ਰਿਪੋਰਟ ਤੋਂ ਬਾਅਦ ਅਫ਼ਗਾਨ ਸਰਕਾਰ ਅਤੇ ਤਾਲਿਬਾਨ ਵਿਚਕਾਰ ਹੋਣ ਵਾਲੀ ਦੂਜੇ ਗੇਡ਼ ਦੀ ਅਮਨ ਵਾਰਤਾ ਨੂੰ ਮੁਲਤਵੀ ਕਰ ਦਿੱਤਾ ਗਿਅਾ ਹੈ। ਤਾਲਿਬਾਨ ਨੇ ਭਾਵੇਂ ਅਮਨ ਵਾਰਤਾ ਦੇ ਦੂਜੇ ਗੇਡ਼ ਦੀ ਗੱਲਬਾਤ ਦੀਅਾਂ ਰਿਪੋਰਟਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਦੋਹਾਂ ਧਿਰਾਂ ਵਿਚਕਾਰ ਪਾਕਿਸਤਾਨ ’ਚ ਭਲਕੇ ਗੱਲਬਾਤ ਹੋਣੀ ਸੀ ਪਰ ਹੁਣ ਨਵੇਂ ਹਾਲਾਤ ਨੂੰ ਦੇਖਦਿਅਾਂ ੲਿਸ ਦੇ ਹੋਣ ਬਾਰੇ ਸ਼ੰਕੇ ਖਡ਼੍ਹੇ ਹੋ ਗੲੇ ਹਨ।

Facebook Comment
Project by : XtremeStudioz