Close
Menu

ਮਨੀਲਾ ਦੀ ਖਾੜੀ ‘ਚ 5 ਲੱਖ ਲੀਟਰ ਤੇਲ ਰਿਸਾਅ

-- 09 August,2013

oil_leak

ਮਨੀਲਾ- 9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਉੱਤਰੀ ਫਿਲੀਪੀਂਸ ਦੇ ਰੁਝੇਵੇਂ ਵਾਲੇ ਰਸਤੇ ਮਨੀਲਾ ਦੀ ਖਾੜੀ ‘ਚ ਪੰਜ ਲੱਖ ਲੀਟਰ ਤੇਲ ਵਹਿ ਗਿਆ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਮਿਲੀ। ਤੇਲ ਦੇ ਰਿਸਾਅ ਨੇ ਵਾਤਾਵਰਣ ਅਤੇ ਸਿਹਤ ਨੂੰ ਲੈ ਕੇ ਚਿੰਤਾ ਪੈਦਾ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕੇਵਾਈਟ ਸੂਬੇ ਦੇ 12 ਟਾਪੂ ਪ੍ਰਸ਼ਾਸਨਕ ਸਮੂਹਾਂ ਤੱਕ ਇਹ ਤੇਲ ਫੈਲ ਚੁੱਕਾ ਹੈ ਅਤੇ ਇਸ ਦਾ ਵਿਸਥਾਰ ਹੁੰਦਾ ਜਾ ਰਿਹਾ ਹੈ। ਇਕ ਸਥਾਨਕ ਅਧਿਕਾਰੀ ਨੇ ਕਿਹਾ ਕਿ ਤੇਲ ‘ਚੋਂ ਨਿਕਲਣ ਵਾਲੀ ਬਦਬੂ ਕਾਰਨ ਲੋਕਾਂ ਨੂੰ ਸਾਹ ਲੈਣ ‘ਚ ਤਕਲੀਫ ਕਾਰਨ ਹਸਪਤਾਲ ਜਾਣ ਦੀ ਖਬਰ ਮਿਲ ਰਹੀ ਹੈ। ਅਧਿਕਾਰੀ ਹਾਲਾਂਕਿ ਤੇਲ ਦੇ ਰਿਸਾਅ ਦਾ ਸਰੋਤ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਸ ਤੇਲ ਦਾ ਰਿਸਾਅ ਤੇਲ ਟੈਂਕਰ ਐਮ. ਵੀ. ਮਕੀਸੀਗ ਨਾਲ ਹੋਇਆ ਹੈ, ਜਿਸ ਦਾ ਸੰਚਾਲਨ ਤੇਲ ਕੰਪਨੀ ਪੈਟ੍ਰੋਨ ਕਰ ਰਹੀ ਹੈ। ਤੇਲ ਰਿਸਾਅ ਕਾਰਨ ਬਣੀ 300 ਵਰਗ ਕਿਲੋਮੀਟਰ ਦੀ ਚਿਕਨਾਈ ਨੂੰ ਸ਼ੁੱਕਰਵਾਰ ਨੂੰ ਖਾੜੀ ਦੇ ਮੁਹਾਨੇ ਵੱਲ ਵੱਧਦੇ ਦੇਖਿਆ ਗਿਆ।

Facebook Comment
Project by : XtremeStudioz