Close
Menu

ਮਨੀ ਲਾਡ੍ਰਿੰਗ ਮਾਮਲਾ: ਮਾਡਲ ਅਯਾਨ ਅਲੀ ਨਾਲ ਜੁੜਿਆ ਜ਼ਰਦਾਰੀ ਦਾ ਨਾਂ

-- 06 June,2015

ਇਸਲਾਮਾਬਾਦ— ਦੁਬਈ ‘ਚ ਪੈਦਾ ਹੋਈ ਅਯਾਨ ਅਲੀ (23) ਪਾਕਿਸਤਾਨ ‘ਚ ਇਕ ਚਰਚਿਤ ਚਿਹਰਾ ਹੈ ਜਿਸ ਨੇ ਆਈਸਕ੍ਰੀਮ ਤੋਂ ਲੈ ਕੇ ਮੋਬਾਈਲ ਫੋਨ ਤੱਕ ਤਕਰੀਬਨ ਹਰ ਤਰ੍ਹਾਂ ਦੇ ਵਿਗਿਆਪਨ ‘ਚ ਕੰਮ ਕੀਤਾ ਹੈ। ਹਾਲਾਂਕਿ ਪਾਕਿਸਤਾਨ ਦੀ ਇਹ ਸਭ ਤੋਂ ਜ਼ਿਆਦਾ ਚਰਚਿਤ ਮਾਡਲ ਹੁਣ ਜੇਲ ‘ਚ ਹੈ। ਅਯਾਨ ਅਲੀ ਨੂੰ 14 ਮਾਰਚ ਨੂੰ ਇਸਲਾਮਾਬਾਦ ਏਅਰਪੋਰਟ ਤੋਂ ਮਨੀ ਲਾਡ੍ਰਿੰਗ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਉਦੋਂ ਤੋਂ ਉਸ ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ ‘ਚ ਰੱਖਿਆ ਗਿਆ ਹੈ।
ਜਿਸ ਸਮੇਂ ਅਯਾਨ ਦੁਬਾਈ ਜਾ ਰਹੀ ਸੀ, ਉਸ ਦੇ ਸੂਟਕੇਸ ‘ਚੋਂ 5 ਲੱਖ ਡਾਲਰ ਬਰਾਮਦ ਕੀਤੇ ਗਏ। ਪਾਕਿਸਤਾਨ ਸਰਕਾਰ ਦੇ ਨਿਯਮਾਂ ਮੁਤਾਬਕ ਦੇਸ਼ ‘ਚੋਂ ਜ਼ਿਆਦਾ ਤੋਂ ਜ਼ਿਆਦਾ 10 ਹਜ਼ਾਰ ਡਾਲਰ ਕੈਸ਼ ਹੀ ਬਾਹਰ ਲਿਜਾਇਆ ਜਾ ਸਕਦਾ ਹੈ। ਇਸ ਮਾਮਲੇ ‘ਚ ਹੁਣ ਸਾਬਕਾ ਰਾਸ਼ਟਰਪਤੀ ਆਸਿ ਅਲੀ ਜ਼ਰਦਾਰੀ ਦਾ ਨਾਂ ਵੀ ਜੁੜ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਅਯਾਨ ਅਲੀ ਕੋਲੋਂ ਜੋ ਪੈਸੇ ਬਰਾਮਦ ਹੋਏ ਹਨ ਉਹ ਜ਼ਰਦਾਰੀ ਦੇ ਸਨ। ਇਹ ਪੈਸਾ ਜਿਸ ਸੂਟਕੇਸ ‘ਚ ਸੀ ਉਸ ਨੂੰ ਜਰਦਾਰੀ ਦੇ ਨਿਜੀ ਸਹਾਇਕ ਨੇ ਫੜਿਆ ਹੋਇਆ ਸੀ। ਹਾਲਾਂਕਿ ਰਾਸ਼ਟਰਪਤੀ ਦੇ ਬੁਲਾਰੇ ਨੇ ਇਨ੍ਹਾਂ ਦਾਵਿਆਂ ਤੋਂ ਇਨਕਾਰ ਕੀਤਾ ਹੈ।

Facebook Comment
Project by : XtremeStudioz