Close
Menu

‘ਮਨ ਕੀ ਬਾਤ’ ‘ਚ ਪ੍ਰਧਾਨ ਮੰਤਰੀ ਮੋਦੀ ਨੇ ਵਿਵਾਦਾਂ ‘ਤੇ ਕੁੱਝ ਨਹੀਂ ਕਿਹਾ, ਯੋਜਨਾਵਾਂ ‘ਤੇ ਕੀਤੀ ਚਰਚਾ

-- 28 June,2015

ਨਵੀਂ ਦਿੱਲੀ, 28 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੌਵੀਂ ਵਾਰ ਆਕਾਸ਼ਵਾਣੀ ‘ਤੇ ‘ਮਨ ਕੀ ਬਾਤ’ ਕੀਤੀ। ਮੋਦੀ ਨੇ ਕਿਹਾ, ਨਮਸਕਾਰ ! ਲੱਖਾਂ ਲੋਕਾਂ ਨੇ ਫ਼ੋਟੋ ਪੋਸਟ ਕੀਤੇ। ਮੈਂ ਕਹਿ ਸਕਦਾ ਹਾਂ ਕਿ, ਇੱਕ ਤੋਂ ਵਧਕੇ ਇੱਕ ਦ੍ਰਿਸ਼ ਦੇਖਣ ਨੂੰ ਮਿਲੇ। ਮੋਦੀ ਨੇ ਕਿਹਾ ਕਿ ਤੁਸੀਂ ਮੈਨੂੰ ਪ੍ਰਧਾਨ ਮੰਤਰੀ ਤਾਂ ਬਣਾ ਦਿੱਤਾ ਹੈ ਲੇਕਿਨ ਮੇਰੇ ਅੰਦਰ ਦਾ ਇਨਸਾਨ ਕਦੇ – ਕਭਾਰ, ਬਾਕੀ ਸਭ ਪਦ -ਪ੍ਰਤਿਸ਼ਠਾਵਾਂ ਤੋਂ ਹੱਟ ਕੇ ਆਪਣੇ ਆਪ ‘ਚ ਖੋਹ ਜਾਂਦਾ ਹੈ। 21 ਜੂਨ, ਅੰਤਰਰਾਸ਼ਟਰੀ ਯੋਗ ਦਿਵਸ ਨੂੰ ਦੁਨੀਆ ਨੇ ਜਿਸ ਤਰ੍ਹਾਂ ਨਾਲ ਸਨਮਾਨਿਤ ਕੀਤਾ, ਫ਼ਰਾਂਸ ‘ਚ ਆਇਫ਼ਿਲ ਟਾਵਰ, ਨਿਊਯਾਰਕ ‘ਚ ਟਾਈਮਜ਼ ਸਕਵੇਅਰ, ਆਸਟ੍ਰੇਲੀਆ ‘ਚ ਆਪਰਾ ਹਾਊਸ ਦਾ ਚਿੱਤਰ ਸਾਹਮਣੇ ਆਉਂਦਾ ਹੈ ਇਹ ਗਰਵ ਕਰਨ ਦੀ ਗੱਲ ਹੈ। ਦਿੱਲੀ ਨੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ‘ਚ ਆਪਣਾ ਸਥਾਨ ਦਰਜ ਕਰਵਾਇਆ। ਰਾਜਪਥ ਯੋਗਪਥ ਬਣ ਗਿਆ। ਮੈਂ ਦੇਸ਼ ਤੇ ਦੁਨੀਆ ਦਾ ਦਿਲੋਂ ਅਹਿਸਾਨਮੰਦ ਹਾਂ। ਦੁਨੀਆ ਨੇ ਵੇਖਿਆ ਕਿ ਸਾਡੇ ਲੋਕਾਂ ਨੇ ਯਮਨ ‘ਚ ਫਸੇ ਲੋਕਾਂ ਨੂੰ ਕਿਵੇਂ ਬਚਾਇਆ। ਘੰਟਿਆਂ ਦੇ ਅੰਦਰ ਭਾਰਤ ਦੇ ਲੋਕ ਨੇਪਾਲ ਦੀ ਮਦਦ ਲਈ ਕਿਵੇਂ ਦੌੜ ਪਏ। 5 ਅਗਸਤ ਨੂੰ ਮੈਂ ਲਾਲ ਕਿਲੇ ਤੋਂ ਸਕੂਲਾਂ ‘ਚ ਸ਼ੌਚਾਲਿਆਂ ਲਈ ਅਪੀਲ ਕੀਤੀ ਸੀ। ਜੋ ਕੰਮ 60 ਸਾਲ ‘ਚ ਨਹੀਂ ਹੋ ਸਕਿਆ, ਉਹ 1 ਸਾਲ ‘ਚ ਕਰਨ ਦਾ ਐਲਾਨ ਸੀ। ਕਰੀਬ 4. 5 ਲੱਖ ਟਾਇਲਟ ਬਣਾਉਣ ਸਨ, ਲੇਕਿਨ ਅੱਜ ਮੈਂ ਸੰਤੋਸ਼ ਦੇ ਨਾਲ ਕਹਿ ਸਕਦਾ ਹਾਂ ਕ?ਰੀਬ – ਕਰੀਬ ਸਕੂਲਾਂ ‘ਚ ਟਾਇਲਟ ਬਣਾਉਣ ਦੇ ਕੰਮ ਨੂੰ ਲੋਕਾਂ ਨੇ ਪੂਰਾ ਕੀਤਾ। ਹਰ ਕੋਈ ਦੇਸ਼ ਲਈ ਕੰਮ ਕਰਨਾ ਚਾਹੁੰਦਾ ਹੈ। ਪਿਛਲੇ ਮਹੀਨੇ ਅਸੀਂ 3 ਜਨ ਸੁਰੱਖਿਆ ਯੋਜਨਾਵਾਂ ਨੂੰ ਲਾਂਚ ਕੀਤਾ ਸੀ। ਇਨ੍ਹੇ ਘੱਟ ਸਮੇਂ ‘ਚ 10 ਕਰੋੜ ਤੋਂ ਵੀ ਜ਼ਿਆਦਾ ਲੋਕ ਇਨ੍ਹਾਂ ਯੋਜਨਾਵਾਂ ਨਾਲ ਜੁੜ ਗਏ ਹਨ। ਰੱਖਿਆ ਬੰਧਨ ‘ਤੇ ਜਨ ਅੰਦੋਲਨ ਬਣਾਕੇ ਮਾਂ – ਭੈਣਾਂ ਨੂੰ ਇਸ ਨਾਲ ਜੋੜੋ। 12 ਜਾਂ 330 ਵਾਲੀ ਯੋਜਨਾ ਭੈਣਾਂ ਨੂੰ ਗਿਫ਼ਟ ਕਰੋ। ਦੁਨੀਆ ‘ਚ ਭਾਰਤ ਦੇ ਪ੍ਰਤੀ ਜਿਗਿਆਸਾ ਵਧੀ। ਵਿਕਸਿਤ ਤੇ ਵਿਕਾਸਸ਼ੀਲ ਦੇਸ਼ ਸਾਰੇ ਯੋਗ ਨਾਲ ਜੁੜ ਗਏ। ਸਾਨੂੰ ਆਪਣੀ ਵਿਰਾਸਤ ‘ਤੇ ਗਰਵ ਹੋਣਾ ਚਾਹੀਦਾ ਹੈ।

Facebook Comment
Project by : XtremeStudioz