Close
Menu

ਮਮਤਾ ਕੁਲਕਰਨੀ ‘ਤੇ ਗਿਰਫਤਾਰੀ ਦੀ ਤਲਵਾਰ, ਅਦਾਲਤ ਨੇ ਜਾਰੀ ਕੀਤਾ ਗੈਰ-ਜ਼ਮਾਨਤੀ ਵਾਰੰਟ

-- 28 March,2017

ਮੁੰਬਈ— ਬਾਲੀਵੁੱਡ ਅਭਿਨੇਤਰੀ ਮਮਤਾ ਕੁਲਕਰਨੀ ਅਤੇ ਮਾਫੀਆ ਵਿਕੀ ਗੋਸਵਾਮੀ ਦੇ ਖਿਲਾਫ ਐਫੇਡਰਈਨ ਤਸਕਰੀ ਮਾਮਲੇ ‘ਚ ਸੋਮਵਾਰ ਨੂੰ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਹੈ। ਮਮਤਾ ਕੁਲਕਰਨੀ ਅਤੇ ਵਿੱਕੀ ਗੋਸਵਾਮੀ ਦੇ ਬਾਰੇ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਸਮੇਂ ਦੋਵੇਂ ਭਾਰਤ ਤੋਂ ਬਾਹਰ ਹਨ। ਠਾਣੇ ਪੁਲਸ ਦੇ ਮੁਤਾਬਕ ਸੋਲਾਪੂਰ ‘ਚ ਏਵਨ ਐਫੇਡਰਈਨ ਲਾਈਫਸਾਇੰਸ ਤੋਂ ਕੀਨਿਆ ‘ਚ ਵਿੱਕੀ ਗੋਸਵਾਮੀ ਦੀ ਅਗਵਾਹੀ ‘ਚ ਨਸ਼ੀਲਾ ਪ੍ਰਦਾਰਥ ਇਕ ਗਿਰੋਹ ਨੂੰ ਭੇਜਿਆ ਜਾਣ ਵਾਲਾ ਸੀ। ਪੁਲਸ ਨੇ ਇਸ ਮਾਮਲੇ ‘ਚ 10 ਤੋਂ ਜ਼ਿਆਦਾ ਵਿਅਕਤੀਆਂ ਨੂੰ ਗਿਰਫਤਾਰ ਕੀਤਾ ਸੀ। 

ਜ਼ਿਕਰਯੋਗ ਹੈ ਕਿ ਮਮਤਾ ਕੀਨੀਆ ਦੇ ਮੋਂਬਾਸਾ ‘ਚ ਰਹਿੰਦੀ ਹੈ। ਉਥੋਂ ਜਾਰੀ ਇਕ ਟੇਪ ‘ਚ ਕੁਲਕਰਨੀ ਨੇ ਕਿਹਾ, ”ਮੈਂ ਭਾਰਤੀ ਸਵਿਧਾਨ ਦੀ ਇੱਜ਼ਤ ਕਰਦੀ ਹਾਂ ਪਰ ਠਾਣੇ ਪੁਲਸ ਅਤੇ ਅਮਰੀਕੀ ਡਰੱਗਜ਼ ਐਨਫੋਰਸਮੈਂਟ ਐਡਮੀਨਿਸਟ੍ਰੇਸ਼ਨ ‘ਤੇ ਭਰੋਸਾ ਨਹੀਂ ਕਰਦੀ ਹਾਂ। ਮੈਂ ਇਕ ਯੋਗਿਨੀ ਹਾਂ ਜੋ ਪਿਛਲੇ 20 ਸਾਲਾਂ ਤੋਂ ਪਰਮੇਸ਼ਵਰ ਦੀ ਦੁਨੀਆ ‘ਚ ਰਚੀ ਹੋਈ ਹਾਂ। ਮੈਂ ਨਿਰਦੋਸ਼ ਹਾਂ ਅਤੇ ਆਪਣੇ ਖਿਲਾਫ ਲੱਗੇ ਹੋਏ ਇਸ ਦੋਸ਼ ਤੋਂ ਦੁਖੀ ਹਾਂ। ਇਸ ਤੋਂ ਇਲਾਵਾ ਉਨ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਇਹ ਮੰਗ ਕੀਤੀ ਸੀ ਕਿ ਮੈਨੂੰ ਡਰੱਗਜ਼ ਮਾਮਲੇ ‘ਚ ਫਸਾਉਣ ਵਾਲੀ ਮਹਾਰਾਸ਼ਟਰ ਪੁਲਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਪੁਲਸ ਨੇ ਮਮਤਾ ਦੀ ਸੰਪਤੀ ਅਤੇ ਬੈਂਕ ਖਾਤੇ ਦੀ ਵੀ ਜਾਂਚ ਕੀਤੀ ਸੀ ਪਰ ਜਾਂਚ ਤੋਂ ਬਾਅਦ ਮਮਤਾ ਨੇ ਕਿਹਾ ਕਿ ਉਸ ਦੇ ਅਕਾਉਂਟ ‘ਚ ਸਿਰਫ 25 ਲੱਖ ਰੁਪਏ ਹਨ ਜੋ ਉਨ੍ਹਾਂ ਬਾਲੀਵੁੱਡ ਅਭਿਨੇਤਰੀ ਦੇ ਤੌਰ ‘ਤੇ ਕਮਾਏ ਸੀ। ਮਮਤਾ ਨੇ ਠਾਣੇ ਪੁਲਸ ਦੇ 2000 ਕਰੋੜ ਡਰੱਗਜ਼ ਦੇ ਦਾਅਵੇ ਨੂੰ ਗਲਤ ਦੱਸਿਆ ਹੈ। 

Facebook Comment
Project by : XtremeStudioz