Close
Menu

ਮਮਤਾ ਨੇ ਕੀਤਾ ਉੱਚ ਸਿੱਖਿਆ ‘ਚ ਘੱਟ ਗਿਣਤੀ ਲਈ ਰਾਖਵੇਂਕਰਨ ਦਾ ਐਲਾਨ

-- 09 August,2013

images

ਕੋਲਕਾਤਾ- 9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਰੇਡ ਰੋਡ ‘ਤੇ ਈਦ ਦੀ ਨਮਾਜ ‘ਚ ਹਿੱਸਾ ਲੈਂਦੇ ਹੋਏ ਐਲਾਨ ਕੀਤਾ ਕਿ ਸੂਬੇ ‘ਚ ਉੱਚ ਸਿੱਖਿਆ ‘ਚ ਘੱਟ ਗਿਣਤੀਆਂ ਦੇ ਲਈ ਰਾਖਵਾਂਕਰਨ ਦੀ ਵਿਵਸਥਾ ਹੋਵੇਗੀ।
ਬੈਨਰਜੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਘੱਟ ਗਿਣਤੀ ਭਾਈਚਾਰੇ ਦੇ ਨੌਜਵਾਨ ਅਤੇ ਬੱਚੇ ਪੜ੍ਹਾਈ ‘ਚ ਚੰਗਾ ਕਰਕੇ ਡਾਕਟਰ, ਇੰਜੀਨੀਅਰ ਅਤੇ ਹੋਰ ਖੇਤਰਾਂ ‘ਚ ਪੇਸ਼ੇਵਰ ਬਣਨ। ਮੁੱਖ ਮੰਤਰੀ ਨੇ ਕਿਹਾ ਕਿ 2014 ਦੇ ਸਿੱਖਿਅਕ ਸਿਲੇਬਸ ਦੇ ਨਾਲ ਉੱਚ ਸਿੱਖਿਆ ‘ਚ ਘੱਟ ਗਿਣਤੀਆਂ ਲਈ ਸੀਟਾਂ ਰਾਖਵੀਆਂ ਰੱਖੀਆਂ ਜਾਣਗੀਆਂ।  ਉਨ੍ਹਾਂ ਨੇ ਇਹ ਐਲਾਨ ਵੀ ਕੀਤਾ ਕਿ ਦੁਕਾਨਾਂ  ਖੋਲ੍ਹਣ ਅਤੇ ਜ਼ਿਲਿਆਂ ‘ਚ ਅਜਿਹੇ ਹੀ ਛੋਟੇ ਪੱਧਰ ਦੇ ਕਾਰੋਬਾਰ ਸ਼ੁਰੂ ਕਰਨ ਦੇ ਇਲਾਵਾ ਘੱਟ ਗਿਣਤੀਆਂ ਨੂੰ ਕਾਰੋਬਾਰ ਦੇ ਹੋਰ ਮੌਕੇ ਵੀ ਉਪਲਬਧ ਕਰਵਾਏ ਜਾਣਗੇ। ਕੋਲਕਾਤਾ ਦੇ ਵਿਚੋ-ਵਿੱਚ ਸਥਿਤ ਰੇਡ ਰੋਡ ‘ਤੇ ਮੁੱਖ ਮੰਤਰੀ ਨੇ ਈਦ ਦੀ ਨਮਾਜ ਦੇ ਲਈ ਇਕੱਠਾ ਹੋਏ ਲੋਕਾਂ ਦੀ ਸਭ ਤੋਂ ਵੱਡੀ ਭੀੜ ਵਿਚਾਲੇ ਸ਼ਿਰਕਤ ਕੀਤੀ। ਸ਼ਹਿਰ ਦੀ ਸਭ ਤੋਂ ਵੱਡੀ ਨਖੋਦਾ ਮਸਜਿਦ ਸਣੇ ਕਈ ਹੋਰ ਥਾਵਾਂ ‘ਤੇ ਈਦ ਦੀ ਨਮਾਜ ਅਦਾ ਕੀਤੀ ਗਈ। ਈਦ ਦੇ ਮੌਕੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸਾਰਿਆਂ ਨੇ ਨਵੇਂ-ਨਵੇਂ ਕੱਪੜੇ ਪਹਿਨੇ ਹੋਏ ਸਨ। ਹਰ ਉਮਰ ਦੇ ਲੋਕਾਂ ਨੇ ਦੀ ਨਮਾਜ ‘ਚ ਹਿੱਸਾ ਲਿਆ।

Facebook Comment
Project by : XtremeStudioz