Close
Menu

ਮਰਨ ਤੱਕ ਭੁੱਖ ਹੜਤਾਲ ਕਰ ਰਹੇ ਜਗਨ ਹਸਪਤਾਲ ‘ਚ ਭਰਤੀ

-- 10 October,2013

ਹੈਦਰਾਬਾਦ- ਕੇਂਦਰ ਦੇ ਆਂਧਰਾ ਪ੍ਰਦੇਸ਼ ਦੀ ਵੰਡ ਦੇ ਫੈਸਲੇ ਦੇ ਖਿਲਾਫ ਪੰਜ ਦਿਨਾਂ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕਰ ਰਹੇ ਵਾਈ.ਐਸ.ਆਰ ਕਾਂਗਰਸ ਦੇ ਨੇਤਾ ਜਗਮੋਹਨ ਰੈੱਡੀ ਨੂੰ ਬੁੱਧਵਾਰ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ। ਜਗਨ ਦੀ ਸਿਹਤ ਜ਼ਿਆਦਾ ਵਿਗੜ ਗਈ ਸੀ ਅਤੇ ਉਨ੍ਹਾਂ ਨੂੰ ਬੁੱਧਵਾਰ ਰਾਤ ਨੂੰ ਇੱਥੇ ‘ਨਿਮਸ’ ‘ਚ ਭਰਤੀ ਕਰਾਇਆ ਗਿਆ। ਸੂਤਰਾਂ ਨੇ ਦੱਸਿਆ ਕਿ ਜਗਤ ਨੂੰ ਰਾਤ 11 ਵੱਜ ਕੇ 10 ਮਿੰਟ ‘ਤੇ ਹਸਪਤਾਲ ‘ਚ ਭਰਤੀ ਕਰਾਇਆ ਗਿਆ। ਉਨ੍ਹਾਂ ਨੂੰ ਸਖਤ ਸੁਰੱਖਿਆ ਹੇਠ 108 ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।

Facebook Comment
Project by : XtremeStudioz