Close
Menu

ਮਲਾਲਾ ਯੂਸਫਜ਼ਈ ‘ਤੇ ਹਮਲੇ ਦੇ ਦੋਸ਼ੀ 8 ਅੱਤਵਾਦੀ ਗੁਪਤ ਤਰੀਕੇ ਨਾਲ ਰਿਹਾਅ

-- 06 June,2015

ਲੰਡਨ, 6 ਜੂਨ -ਪਾਕਿਸਤਾਨੀ ਸਿੱਖਿਆ ਅਧਿਕਾਰ ਕਾਰਕੁੰਨ ਮਲਾਲਾ ‘ਤੇ 2012 ਦੇ ਹਮਲੇ ਦੇ ਦੋਸ਼ ‘ਚ ਜੇਲ੍ਹ ਦੀ ਸਜ਼ਾ ਕੱਟ ਰਹੇ 10 ਅੱਤਵਾਦੀਆਂ ‘ਚੋਂ ਕਰੀਬ 8 ਅੱਤਵਾਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਨ੍ਹਾਂ ਅੱਤਵਾਦੀਆਂ ਦੀ ਗੁਪਤ ਤਰੀਕੇ ਨਾਲ ਕੀਤੀ ਗਈ ਰਿਹਾਈ ਸ਼ੱਕ ਦੇ ਘੇਰੇ ‘ਚ ਹੈ। ਸੂਤਰਾਂ ਅਨੁਸਾਰ ਮਲਾਲਾ ‘ਤੇ ਹਮਲੇ ਦੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਅੱਤਵਾਦ ਵਿਰੋਧੀ ਅਦਾਲਤ ਨੇ 10 ਪਾਕਿਸਤਾਨੀ ਤਾਲਿਬਾਨੀ ਅੱਤਵਾਦੀਆਂ ਨੂੰ 25 ਸਾਲ ਦੀ ਸਜ਼ਾ ਸੁਣਾਈ ਸੀ। ਪਰ ਹੁਣ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੋ ਅੱਤਵਾਦੀਆਂ ਨੂੰ ਹੀ ਦੋਸ਼ੀ ਠਹਿਰਾਇਆ ਗਿਆ ਹੈ। ਪਾਕਿ ਉੱਚ ਕਮਿਸ਼ਨ ਦੇ ਬੁਲਾਰੇ ਮੁਨੀਰ ਅਹਿਮਦ ਨੇ ਦੱਸਿਆ ਕਿ 8 ਅੱਤਵਾਦੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕੀਤਾ।

Facebook Comment
Project by : XtremeStudioz