Close
Menu

ਮਲੇਸ਼ੀਆ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

-- 04 September,2015

ਚੇਨਈ ਹਵਾਈ ਅੱਡੇ ‘ਤੇ ਅੱਜ ਸਵੇਰੇ ਮਲੇਸ਼ੀਆ ਜਾਣ ਵਾਲੇ ਇਕ ਜਹਾਜ਼ ‘ਚ ਤਕਨੀਕੀ ਖਰਾਬੀ ਆਉਣ ਕਾਰਨ ਅੱਜ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਹਾਜ਼ ‘ਚ 230 ਮੁਸਾਫਰ ਸਵਾਰ ਸਨ। ਹਵਾਈ ਅੱਡੇ ਦੇ ਅਧਿਕਾਰੀਆਂ ਨੇ  ਦੱਸਿਆ ਕਿ ਐਮਸਟਰਡਮ ਤੋਂ ਕੁਆਲਾਲੰਪੁਰ ਜਾਣ ਵਾਲੇ ਮਲੇਸ਼ੀਆਈ ਏਅਰਲਾਈਨਜ਼ ਦੇ ਜਹਾਜ਼ ‘ਚ ਕੁਝ ਖਰਾਬੀ ਆਉਣ ਕਾਰਨ ਅੱਜ ਸਵੇਰੇ ਉਸ ਨੂੰ ਉਤਾਰਨਾ ਪਿਆ। ਖਰਾਬੀ ਠੀਕ ਹੋ ਜਾਣ ਮਗਰੋਂ ਜਹਾਜ਼ ਨੇ ਉਡਾਣ ਭਰੀ।

Facebook Comment
Project by : XtremeStudioz