Close
Menu

ਮਲੇਸ਼ੀਅਨ ੲੇਅਰਲਾੲੀਨਜ਼ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀਅਾਂ

-- 18 July,2015

ਸਿਡਨੀ, ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਮਲੇਸ਼ੀਅਨ ਏਅਰਲਾਈਨਜ਼ ਹਾਦਸੇ ’ਚ ਮਾਰੇ ਗੲੇ ਵਿਅਕਤੀਅਾਂ ਨੂੰ ਅੱਜ ਸ਼ਰਧਾਂਜਲੀਆਂ ਭੇਟ ਕੀਤੀਅਾਂ ਗੲੀਅਾਂ। ਪਾਰਲੀਮੈਟ ਦੇ ਗਰੇਟ ਹਾਲ ਵਿਖੇ ਰਾਸ਼ਟਰੀ ਸ਼ਰਧਾਂਜਲੀ ਸਮਾਗਮ ਹੋਇਆ। ਪਿਛਲੇ ਸਾਲ ਅੱਜ ਦੇ ਦਿਨ ਹੀ ਐਚ ਐਮ-17 ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ੲਿਸ ਵਿੱਚ ਸਵਾਰ ਸਾਰੇ 298 ਵਿਅਕਤੀ ਮਾਰੇ ਗੲੇ ਸਨ। ਇਨ੍ਹਾਂ ਵਿੱਚ 38 ਆਸਟਰੇਲੀਅਨ ਵੀ ਸ਼ਾਮਲ ਸਨ।

ਕੈਨਬਰਾ ਪਾਰਲੀਮੈਂਟ ਦੇ ਬਾਹਰ ਪਾਰਕ ਵਿੱਚ ਮਾਰੇ ਗੲੇ ਆਸਟਰੇਲੀਅਨਾਂ ਦੇ ਨਾਵਾਂ ਦੀ ਸੂਚੀ ਦਾ ਪਲਾਕ ਵੀ ਲਾੲਿਆ ਗਿਆ ਹੈ। ੲਿਸ ਦਾ ਰਸਮੀ ਉਦਘਾਟਨ ਪ੍ਰਧਾਨ ਮੰਤਰੀ ਟੋਨੀ ਐਬਟ ਨੇ ਕੀਤਾ।
ਆਸਟਰੇਲੀਆ ਦੇ ਗਵਰਨਰ ਜਨਰਲ ਪੀਟਰ ਕੌਸਗਰੋਵ ਨੇ ਕਿਹਾ ਕਿ ਆਸਟਰੇਲੀਅਨ ਸ਼ਾਂਤੀ ਪਸੰਦ ਹਨ ਅਤੇ ੳੁਨ੍ਹਾਂ ਦੀਆਂ ਭਾਵਨਾਵਾਂ ਨੂੰ ਅਜਾਈਂ ਜਾਣ ਨਹੀਂ ਦਿੱਤਾ ਜਾਵੇਗਾ।
ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਅਾਂ ਪ੍ਰਧਾਨ ਮੰਤਰੀ ਟੋਨੀ ਐਬਟ ਨੇ ਕਿਹਾ ਕਿ ਸਾਲ ਪਹਿਲੋਂ ਵਾਪਰੇ ਦੁਖਦਾੲੀ ਕਾਂਡ ਦੀਅਾਂ ਯਾਦਾਂ  ਅੱਜ ਵੀ ਤਾਜ਼ਾ ਹਨ। ਬੇਦੋਸ਼ੇ ਮੁਸਾਫ਼ਰਾਂ ਨਾਲ ਭਰੇ ਜਹਾਜ਼ ਨੂੰ ਮਿਜ਼ਾੲੀਲ ਮਾਰ ਕੇ ਡੇਗਣ ਦੀ ਹਰੇਕ ਨੇ ਨਿਖੇਧੀ ਕੀਤੀ ਸੀ।
ਉਨ੍ਹਾਂ ਕਿਹਾ ਕਿ ਰੂਸ ਨੂੰ ਜਹਾਜ਼ ਹਾਦਸੇ ਦੀ ਮੁਕੰਮਲ ਜਾਂਚ ਲਈ ਅੰਤਰਰਾਸ਼ਟਰੀ ਟ੍ਰਿਬਿਊਨਲ ਦੇ ਗਠਨ ’ਚ ਮਦਦ ਦੇਣੀ ਚਾਹੀਦੀ ਹੈ। ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਜਹਾਜ਼ ਡਿੱਗਣ ਤੋਂ ਬਾਅਦ ਯੂਕਰੇਨ ਦੇ ਬਾਗ਼ੀਆ ਵੱਲੋਂ ਮਲਬੇ ਦੇ ਸਮਾਨ ਦੀ ਫਰੋਲਾ ਫਾਲੀ ਕਰਦਿਅਾਂ ਹਾਲ ਵਿੱਚ ਜਾਰੀ ਹੋਈ ਵੀਡਿਓ ਉਪਰ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

Facebook Comment
Project by : XtremeStudioz