Close
Menu

ਮਸ਼ਹੂਰ ਹਾਲੀਵੁੱਡ ਗਾਇਕਾ ਸ਼ਕੀਰਾ ਦੇ ਬੇਟੇ ਦੀ ਹਾਲਤ ‘ਚ ਆਇਆ ਸੁਧਾਰ

-- 17 November,2016

ਲਾਸ ਏਂਜਲਸ—ਕੋਲੰਬੀਆ ਦੀ ਮਸ਼ਹੂਰ ਗਾਇਕਾ ਸ਼ਕੀਰਾ ਨੇ ਟਵਿੱਟਰ ‘ਤੇ ਆਪਣੇ ਪ੍ਰਸ਼ੰਸ਼ਕਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ,”ਮੇਰਾ ਇਕ ਇਕ ਸਾਲ ਦਾ ਬੇਟਾ ‘ਸਸ਼ਾ’ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ। ਬੀਮਾਰ ਸਸ਼ਾ ਲਈ ਭੇਜੇ ਗਏ ਸੰਦੇਸ਼ ਲਈ ਮੈਂ ਸਾਰਿਆਂ ਦੀ ਅਭਾਰੀ ਹਾਂ। ਹੁਣ ਉਸ ਦੀ ਬੀਮਾਰੀ ਕੰਟਰੋਲ ‘ਚ ਹੈ ਅਤੇ ਉਹ ਪਹਿਲਾ ਨਾਲੋ ਠੀਕ ਹੈ।” ਗਾਇਕਾ ਨੇ ਆਪਣੇ ਬੇਟੇ ਨਾਲ ਇਕ ਤਸਵੀਰ ਵੀ ਸਾਝਾਂ ਕੀਤੀ।
ਜ਼ਿਕਰਯੋਗ ਹੈ ਕਿ ਸੱਤ ਨਵੰਬਰ ਨੂੰ ਉਸ ਨੇ ਘੋਸ਼ਣਾ ਕੀਤੀ ਸੀ ਕਿ ਉਹ ਆਉਣ ਵਾਲਾ ਲੈਟਿਨ ਗ੍ਰੈਮੀ ਅਤੇ ਅਮਰੀਕੀ ਸੰਗੀਤ ਪੁਰਸਕਾਰਾਂ ‘ਚ ਨਹੀਂ ਸ਼ਾਮਲ ਹੋ ਸਕੇਗੀ। ਹਾਲਾਂਕਿ ਇੰਝ ਲੱਗਦਾ ਹੈ ਕਿ ਸਮਾਰੋਹ ‘ਚ ਨਾ ਪਹੁੰਚਣ ਦਾ ਕਾਰਨ ਬੇਟੇ ਦੀ ਸਿਹਤ ਖਰਾਬ ਹੋਣਾ ਸੀ। ਸ਼ਕੀਰਾ ਨੇ ਟਵਿੱਟਰ ‘ਤੇ ਲਿਖਿਆ, ”ਨਿੱਜੀ ਵਜ੍ਹਾ ਕਰਕੇ ਮੈਂ ਲੈਟਿਨ ਗ੍ਰੈਮੀ ਅਤੇ ਅਮਰੀਕੀ ਸੰਗੀਤ ਪੁਰਸਕਾਰ ‘ਚ ਭਾਗ ਲੈਣ ਲਈ ਲਾਸ ਵੈਗਾਸ ਅਤੇ ਲਾਸ ਏਂਜਲਸ ਦੀ ਯਾਤਰਾ ਨਹੀਂ ਕਰ ਸਕਾਂਗੀ।”

Facebook Comment
Project by : XtremeStudioz