Close
Menu

ਮਸਕਟ ਏਅਰਪੋਰਟ ‘ਤੇ ਜੈੱਟ ਏਅਰਵੇਜ਼ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

-- 10 July,2015

ਮਸਕਟ- ਮਸਕਟ ਏਅਰਪੋਰਟ ‘ਤੇ ਜੈੱਟ ਏਅਰਵੇਜ਼ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਇਹ ਲੈਂਡਿੰਗ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਕਰਵਾਈ ਗਈ ਹੈ। ਟਾਈਮਜ਼ ਆਫ ਓਮਨ ਮੁਤਾਬਕ ਜੈੱਟ ਏਅਰਵੇਜ਼ ਦੇ ਫਲਾਈਟ 9 ਡਬਲਿਊ-536 ਦੀ ਮਸਕਟ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਦੁਪਹਿਰੋਂ ਬਾਅਦ ਵੀਰਵਾਰ ਨੂੰ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਜਹਾਜ਼ ਦੇ ਪਾਇਲਟ ਨੂੰ ਜਹਾਜ਼ ਟ੍ਰੈਫਿਕ ਕੰਟਰੋਲਰ ਨੇ ਬੰਬ ਬਾਰੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਇਸ ਜਹਾਜ਼ ਨੂੰ, ਜੋ ਕਿ ਮੁੰਬਈ ਤੋਂ ਦੁਬਈ ਜਾ ਰਿਹਾ ਸੀ, ਨੂੰ ਮਸਕਟ ਕੌਮਾਂਤਰੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰਿਆ ਗਿਆ।
ਜਹਾਜ਼ ਨੂੰ ਮਸਕਟ ਕੌਮਾਂਤਰੀ ਹਵਾਈ ਅੱਡੇ ‘ਤੇ ਉਤਾਰਣ ਲਈ ਆਖਿਆ ਗਿਆ ਸੀ, ਜਿਹੜਾ ਕਿ ਠੀਕ 1.08 ਵਜੇ ਦੁਪਹਿਰ ਵੇਲੇ ਲੈਂਡ ਹੋਇਆ।
ਜਹਾਜ਼ ‘ਚ ਸਾਰੇ ਯਾਤਰੀ ਸੁਰੱਖਿਅਤ ਹਨ। ਜੈੱਟ ਏਅਰਵੇਜ਼ ਦੇ ਜਨਰਲ ਮੈਨੇਜਰ ਰਿਆਜ਼ ਕਟਰੀ  ਦਾ ਕਹਿਣਾ ਹੈ ਕਿ ਫਿਲਹਾਲ ਜਹਾਜ਼ ਮਸਕਟ ਹਵਾਈ ਅੱਡੇ ‘ਤੇ ਹੀ ਹੈ ਅਤੇ ਯਾਤਰੀ ਵੀ ਸੁਰੱਖਿਅਤ ਹਨ ਜਿਵੇਂ ਹੀ ਹਾਲਾਤ ਕਾਬੂ ‘ਚ ਹੋਣਗੇ ਜਹਾਜ਼ ਦੁਬਾਰਾ ਆਪਣੀ ਮੰਜ਼ਲ ਵੱਲ ਉਡਾਣ ਭਰੇਗਾ।

Facebook Comment
Project by : XtremeStudioz