Close
Menu

ਮਸਜਿਦ ‘ਚ ਇਫਤਾਰ ਦੇ ਖਾਣੇ ‘ਚ ਸ਼ਾਮਲ ਹੋਏ ਸਿੱਖ ਨੇਤਾ, ਪੇਸ਼ ਕੀਤੀ ਏਕਤਾ ਦੀ ਮਿਸਾਲ

-- 06 June,2017

ਬਰੈਂਪਟਨ— ਬਰੈਂਪਟਨ ਦੇ ਸਿੱਖ ਨੇਤਾ ਕੌਂਸਲਰ ਗੁਰਪ੍ਰੀਤ ਢਿੱਲੋਂ ਅਤੇ ਐੱਮ. ਪੀ. ਰੂਬੀ ਸਹੋਤਾ ਨੇ ਜਮਾਤ-ਉਲ-ਅੰਸਾਰ ਮਸਜਿਦ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਨਾਲ ਇਫਤਾਰ ਵਿਚ ਹਿੱਸਾ ਲਿਆ। ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਰਾਤ ਨੂੰ ਮੁਸਲਮਾਨ ਭਾਈਚਾਰੇ ਦੇ ਲੋਕ ਪੂਰੇ ਦਿਨ ਦੇ ਰੋਜ਼ੇ ਤੋਂ ਬਾਅਦ ਇਕੱਠੇ ਬੈਠ ਕੇ ਭੋਜਨ ਕਰਦੇ ਹਨ, ਜਿਸ ਨੂੰ ਇਫਤਾਰ ਕਿਹਾ ਜਾਂਦਾ ਹੈ। ਰੂਬੀ ਸਹੋਤਾ ਨੇ ਕਿਹਾ ਕਿ ਮਸਜਿਦ ਦੇ ਅਧਿਕਾਰੀ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਬਹੁਤ ਵਧੀਆ ਹਨ। ਉਹ ਮਸਜਿਦ ਵਿਚ ਆਉਣ ਵਾਲੇ ਹਰ ਵਿਅਕਤੀ ਦਾ ਸਨਮਾਨ ਕਰਦੇ ਹਨ ਅਤੇ ਏਕਤਾ ਦਾ ਹੋਕਾ ਦਿੰਦੇ ਹਨ। ਰੂਬੀ ਸਹੋਤਾ ਅਤੇ ਗੁਰਪ੍ਰੀਤ ਢਿੱਲੋਂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਰਮਜ਼ਾਨ ਦੇ ਪਵਿੱਤਰ ਮਹੀਨੇ ਦੀਆਂ ਮੁਬਾਰਕਾਂ ਦਿੱਤੀਆਂ ਹਨ।

Facebook Comment
Project by : XtremeStudioz