Close
Menu

ਮਸੂਦ ਨੂੰ ਕੌਮਾਂਤਰੀ ਅੱਤਵਾਦੀ ਕਰਾਰ ਦੇਣ ਦੇ ਰਾਹ ‘ਚ ਰੁਕਾਵਟਾਂ ਖੜ੍ਹੀਆਂ ਨਹੀਂ ਕਰ ਰਹੇ ਹਾਂ : ਚੀਨ

-- 29 September,2018

ਵਾਸ਼ਿੰਗਟਨ— ਚੀਨ ਨੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅਜ਼ਹਰ ਮਸੂਦ ਨੂੰ ਸੰਯੁਕਤ ਰਾਸ਼ਟਰ ‘ਚ ਕੌਮਾਂਤਰੀ ਅੱਤਵਾਦੀ ਕਰਾਰ ਦੇਣ ਦੇ ਭਾਰਤ ਦੇ ਯਤਨਾਂ ਦੇ ਰਾਹ ‘ਚ ਲਗਾਤਾਰ ਰੋੜਾ ਅਟਕਾਏ ਜਾਣ ਦਾ ਬਚਾਅ ਕਰਦਿਆਂ ਸ਼ਨੀਵਾਰ ਦਲੀਲ ਦਿੱਤੀ ਕਿ ਇਸ ਮੁੱਦੇ ‘ਤੇ ਸਿੱਧੇ ਤੌਰ ‘ਤੇ ਜੁੜੇ ਭਾਰਤ ਤੇ ਪਾਕਿਸਤਾਨ ਦੇ ਨਾਲ-ਨਾਲ ਸੁਰੱਖਿਆ ਕੌਂਸਲ ਦੇ ਮੈਂਬਰ ਦੇਸ਼ਾਂ ਦਰਮਿਆਨ ਵੀ ਆਮ ਰਾਏ ਨਹੀਂ ਹੈ। ਅਜ਼ਹਰ 2016 ‘ਚ ਕਸ਼ਮੀਰ ਦੇ ਉੜੀ ਫੌਜੀ ਅੱਡੇ ‘ਤੇ ਹੋਏ ਹਮਲੇ ਸਮੇਤ ਭਾਰਤ ‘ਚ ਕਈ ਅੱਤਵਾਦੀ ਹਮਲਿਆਂ ਦਾ ਮੁਲਜ਼ਮ ਹੈ।

 

ਯੂ. ਐੈੱਨ. ਸੁਰੱਖਿਆ ਕੌਂਸਲ ‘ਚ ਵੀਟੋ ਦਾ ਅਧਿਕਾਰ ਰੱਖਣ ਵਾਲਾ ਸਥਾਈ ਮੈਂਬਰ ਚੀਨ ਸੁਰੱਖਿਆ ਕੌਂਸਲ ਦੀ ਅਲਕਾਇਦਾ ਪਾਬੰਦੀ ਕਮੇਟੀ ਅਧੀਨ ਅਜ਼ਹਰ ਨੂੰ ਅੱਤਵਾਦੀ ਕਰਾਰ ਦੇਣ ਦੇ ਭਾਰਤ ਦੇ ਯਤਨਾਂ ‘ਚ ਲਗਾਤਾਰ ਰੁਕਾਵਟਾਂ ਪੈਦਾ ਕਰ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਨੇ ਅਮਰੀਕੀ ਥਿੰਕ ਟੈਂਕ ਕੌਂਸਲ ਆਫ ਫਾਰੇਨ ਰਿਲੇਸ਼ਨ ਦੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਜੇ ਸਭ ਧਿਰਾਂ ਆਮ ਸਹਿਮਤੀ ‘ਤੇ ਪਹੁੰਚ ਜਾਂਦੀਆਂ ਹਨ ਤਾਂ ਅਸੀਂ ਇਸ ਦੀ ਹਮਾਇਤ ਕਰਾਂਗੇ।

Facebook Comment
Project by : XtremeStudioz