Close
Menu

ਮਹਾਤਮਾ ਗਾਂਧੀ ਦਾ ਪੋਤਾ ‘ਆਪ’ ‘ਚ ਹੋਇਆ ਸ਼ਾਮਿਲ

-- 22 February,2014

kejriwal-1_650_022214085307ਨਵੀਂ ਦਿੱਲੀ ,22 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)-  ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਪੋਤੇ ਰਾਜਮੋਹਨ ਗਾਂਧੀ (78) ‘ਆਪ’ ਵਿਚ ਸ਼ਾਮਿਲ ਹੋ ਗਏ। ਸੀ. ਰਾਜਗੋਪਾਲਚਾਰੀ ਦੇ ਦੋਹਤੇ ਤੇ ਦੇਵੀਦਾਸ ਗਾਂਧੀ ਦੇ ਪੁੱਤਰ ਰਾਜਮੋਹਨ ਗਾਂਧੀ ਨੇ ‘ਆਪ’ ਵਿਚ ਸ਼ਾਮਿਲ ਹੁੰਦਿਆਂ ਕਿਹਾ ਕਿ ਉਹ ਪਾਰਟੀ ਨਾਲ ਇਸ ਕਰਕੇ ਜੁੜੇ ਹਨ ਕਿਉਂਕਿ ਪਾਰਟੀ ਨੇ ਭ੍ਰਿਸ਼ਟਾਚਾਰ ਦਾ ਡਟ ਕੇ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਦਾ ਰਾਜਨੀਤੀ ਵਿਚ ਸ਼ਾਮਿਲ ਹੋਣਾ ਇਕ ਸਵਾਗਤੀ ਕਦਮ ਹੈ। ਉਨ੍ਹਾਂ ਨੇ ਪਾਰਟੀ ਦੇ ਟਿਕਟ ‘ਤੇ ਲੋਕ ਸਭਾ ਚੋਣ ਲੜਨ ਦੀ ਇੱਛਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਦਾ ਫੈਸਲਾ ਪਾਰਟੀ ਕਰੇਗੀ। ਵਰਣਨਯੋਗ ਹੈ ਕਿ ਰਾਜਮੋਹਨ ਗਾਂਧੀ ਨੇ ਅਮੇਠੀ ਤੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵਿਰੁੱਧ ਚੋਣ ਲੜੀ ਸੀ।

Facebook Comment
Project by : XtremeStudioz