Close
Menu

ਮਹਾਰਾਣੀ ਐਲਿਜ਼ਾਬੈਥ ਨੇ ਰਾਸ਼ਟਰਮੰਡਲ ਖੇਡਾਂ ਦੀ ਬੈਟਨ ਰਿਲੇਅ ਕੀਤੀ ਲਾਂਚ

-- 10 October,2013

ਲੰਡਨ,10 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਮਹਾਰਾਣੀ ਐਲਿਜ਼ਾਬੈਥ-2 ਨੇ ਗਲਾਸਗੋ ਵਿਚ 2014 ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ 288 ਦਿਨ ਦੀ ਵਿਸ਼ਵ ਬੈਟਨ ਰਿਲੇਅ ਦੀ ਸ਼ੁਰੂਆਤ ਕੀਤੀ।  ਬਕਿੰਘਮ ਪੈਲੇਸ ਵਿਚ ਹੋਏ ਸਮਾਰੋਹ ਵਿਚ ਮਹਾਰਾਣੀ ਨੇ ਹੱਥ ਨਾਲ ਲਿਖਿਆ ਗੁਪਤ ਸੰਦੇਸ਼ ਬੈਟਨ ਦੇ ਅੰਦਰ ਰੱਖਿਆ। ਰਿਲੇਅ 123,000 ਮੀਲ (198,000 ਕਿਲੋਮੀਟਰ) ਦੀ ਦੂਰੀ ਤੈਅ ਕਰੇਗੀ, ਜਿਹੜੀ 70 ਦੇਸ਼ਾਂ ਅਤੇ ਪ੍ਰਦੇਸ਼ਾਂ ਵਿਚੋਂ ਲੰਘੇਗੀ। ਮਹਾਰਾਣੀ 23 ਜੁਲਾਈ ਨੂੰ ਸੇਲਿਟਕ ਪਾਰਕ ਵਿਚ ਖੇਡਾਂ ਦੇ ਉਦਘਾਟਨ ਸਮਾਰੋਹ ਵਿਚ ਐਥਲੀਟਾਂ ਨੂੰ ਆਪਣਾ ਸੰਦੇਸ਼ ਪੜ੍ਹ ਕੇ ਸੁਣਾਏਗੀ। ਬੈਟਨ ਪਹਿਲਾਂ ਸਕਾਟਲੈਂਡ ਅਤੇ ਫਿਰ ਭਾਰਤ ਆਵੇਗੀ।

Facebook Comment
Project by : XtremeStudioz