Close
Menu

ਮਹਿਲਾ ਦਸਤਾ ਪਾਕਿ ਨਾਲ ਲਗਦੀ ਸਰਹੱਦ ਦੀ ਸਫਾਰੀ ‘ਤੇ ਨਿਕਲਿਆ

-- 25 February,2015

ਨਵੀਂ ਦਿੱਲੀ, ਬੀ.ਐਸ.ਐਫ. ਦੇ ਮਹਿਲਾ ਦਸਤਿਆਂ ਸਮੇਤ ਦੋ ਦਰਜਨ ਮਹਿਲਾਵਾਂ ਦਾ ਇੱਕ ਦਸਤਾ ਪਾਕਿਸਤਾਨ ਨਾਲ ਲਗਦੀ ਭਾਰਤ ਦੀ ਸਰਹੱਦ ਦੇ ਨਾਲ-ਨਾਲ 2300 ਕਿਲੋਮੀਟਰ ਲੰਮੀ ‘ਸਫਾਰੀ’  ਉੱਤੇ ਨਿਕਲਿਆ ਹੈ।
ਇਹ ਮਹਿਲਾ ਦਸਤਾ ਊਠਾਂ ‘ਤੇ ਸਵਾਰ ਹੋ ਕੇ ਗੁਜਰਾਤ, ਰਾਜਸਥਾਨ ਅਤੇ ਪੰਜਾਬ ਦੇ ਉਬੜ-ਖਾਬੜ ਖੇਤਰਾਂ ‘ਚੋਂ ਲੰਘੇਗਾ। ਯਾਤਰਾ ਦਾ  ਮਕਸਦ ਨਾ ਕੇਵਲ ਸਰਹੱਦੀ ਵਸੋਂ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਜਗਾਉਣਾ ਹੈ ਸਗੋਂ ਨੌਜਵਾਨਾਂ ਨੂੰ ਸਮਾਜਿਕ ਖੇਡਾਂ ਪ੍ਰਤੀ ਆਕਰਸ਼ਿਤ ਕਰਨਾ ਵੀ ਹੈ।
ਬੀਐਸਐਫ ਨੇ ਆਪਣਾ 50ਵਾਂ ਸਥਾਪਨਾ ਦਿਵਸ ਮਨਾਉਣ ਲਈ  ਟਾਟਾ ਸਟੀਲ ਫਾਊਂਡੇਸ਼ਨ ਨਾਲ ਮਿਲ ਕੇ ਇਹ ਉਦਮ  ਰਚਿਆ ਹੈ। ਇਸ ਸਫਾਰੀ ਟੀਮ ਵਿੱਚ 13 ਬੀਐਸਐਫ ਦੀਆਂ ਮਹਿਲਾ ਕਰਮੀ ਅਤੇ 14 ਫਾਊਂਡੇਸ਼ਨ ਦੀਆਂ ਮਹਿਲਾ ਕਰਮੀ ਸ਼ਾਮਲ ਹਨ। ਇਸ ਦੀ ਸ਼ੁਰੂਆਤ ਕੱਲ੍ਹ ਭੁਜ ਤੋਂ ਹੋਈ ਸੀ।
ਬੀਐਸਐਫ ਦੇ ਇੱਕ ਸੀਨੀਅਰ ਅਫਸਰ ਨੇ ਕਿਹਾ ”ਸਫਾਰੀ ਦਾ ਨਿਸ਼ਾਨਾ ਭਾਰਤ ਦੀ ਨੌਜਵਾਨ ਪੀੜ੍ਹੀ ਨੂੰ ਸਾਹਸੀ ਖੇਡਾਂ ਲਈ ਪ੍ਰੇਰਿਤ ਕਰਨਾ  ਹੈ। ਕੌਮੀ ਨਜ਼ਰੀਏ ਤੋਂ ਇਹ ਕੌਮੀ ਏਕਤਾ  ਅਤੇ  ਦੇਸ਼ -ਭਗਤੀ ਨੂੰ ਬੜਾਵਾ ਦੇਵੇਗੀ। ਟੀਮ ਵੱਖ-ਵੱਖ  ਥਾਵਾਂ ‘ਤੇ ਸਰਹੱਦੀ ਵਸਨੀਕਾਂ, ਯੂਥ ਕਲੱਬਾਂ ਅਤੇ ਕੂਲੀ ਬੱਚਿਆਂ ਨਾਲ ਰਾਬਤਾ ਕਰੇਗੀ ਅਤੇ ਰਾਹ ‘ਚ ਪੈਂਦੀਆਂ ਵੱਖ-ਵੱਖ ਇਤਿਹਾਸਕ ਥਾਵਾਂ ‘ਤੇ ਵੀ ਜਾਵੇਗੀ।”
ਇਹ ਯਾਤਰਾ ਤਿੰਨਾਂ ਰਾਜਾਂ ਵਿੱਚ ਪਾਕਿਸਤਾਨ ਨਾਲ ਲਗਦੀ ਕੌਮਾਂਤਰੀ ਸਰਹੱਦ ਦੇ ਸਮਾਨੰਤਰ ਚੱਲੇਗੀ। ਕੱਛ ਦੇ ਰਣ ਦੀਆਂ ਔਖੀਆਂ ਹਾਲਤਾਂ ਦੇ ਮੱਦੇਨਜ਼ਰ ਉੱਥੇ ਕੁਝ ਫੇਰਬਦਲ ਕੀਤਾ ਗਿਆ। ਸਫਾਰੀ ਗੁਜਰਾਤ ਵਿੱਚ ਲਗਪਗ 900 ਕਿਲੋਮੀਟਰ, ਰਾਜਸਥਾਨ ਵਿੱਚ 1100 ਕਿਲੋਮੀਟਰ ਅਤੇ ਪੰਜਾਬ ਵਿੱਚ ਲਗਪਗ 300 ਕਿਲੋਮੀਟਰ ਯਾਤਰਾ  ਤੈਅ ਕਰੇਗੀ। ਟੀਮ ਦੀ ਅਗਵਾਈ ਬੀਐਸਐਫ ਦੀ ਸਹਾਇਕ ਕਮਾਂਡੈਂਟ  ਸਰੋਜ ਸ਼ਿੰਦੇ ਕਰ ਰਹੇ ਹਨ।

Facebook Comment
Project by : XtremeStudioz