Close
Menu

ਮਹਿਲਾ ਫੁੱਟਬਾਲ : ਜਰਮਨੀ, ਨਾਰਵੇ ਕੁਆਰਟਰ ਫਾਈਨਲ ‘ਚ

-- 17 June,2015

ਕੈਨੇਡਾ, ਜਰਮਨੀ ਤੇ ਨਾਰਵੇ ਦੀਆਂ ਟੀਮਾਂ ਕੈਨੇਡਾ ਵਿਚ ਜਾਰੀ ਮਹਿਲਾ ਫੁੱਟਬਾਲ ਵਿਸ਼ਵ ਕੱਪ ਦੇ ਦੂਜੇ ਗੇੜ ਵਿਚ ਪਹੁੰਚ ਗਈਆਂ ਹਨ। ਦੋਵੇਂ ਹੀ ਟੀਮਾਂ ਇੱਥੇ ਖੇਡੇ ਗਏ ਆਪਣੇ-ਆਪਣੇ ਮੈਚ ਜਿੱਤ ਕੇ ਗਰੁੱਪ-ਬੀ ਵਿਚ ਚੋਟੀ ‘ਤੇ ਰਹੀ। ਜਰਮਨੀ ਨੇ ਜਿੱਥੇ ਥਾਈਲੈਂਡ ਨੂੰ 4-0 ਨਾਲ ਹਰਾਇਆ, ਉਥੇ ਹੀ ਨਾਰਵੇ ਨੇ ਆਈਵਰੀ ਕੋਸਟ ਨੂੰ 3-1 ਨਾਲ ਹਰਾਇਆ। ਜਰਮਨੀ ਨੇ ਗਰੁੱਪ ਪੱਧਰ ‘ਤੇ ਤਿੰਨ ਵਿਚੋਂ ਦੋ ਮੈਚ ਜਿੱਤੇ ਹਨ ਤੇ ਇਕ ਮੈਚ ਡਰਾਅ ਰਿਹਾ। ਉਸ ਨੇ ਕੁਲ 15 ਗੋਲ ਕੀਤੇ ਤੇ ਇਕ ਗੋਲ ਖਾਦਾ। ਉਹ ਗਰੁੱਪ ਵਿਚ ਪਹਿਲੇ ਸਥਾਨ ‘ਤੇ ਰਿਹਾ। ਦੂਜੇ ਪਾਸੇ ਨਾਰਵੇ ਨੇ ਵੀ ਸੱਤ ਅੰਕ ਜੋੜੇ ਪਰ ਉਹ ਗੋਲ ਫਰਕ ਦੇ ਲਿਹਾਜ ਨਾਲ ਦੂਜੇ ਸਥਾਨ ‘ਤੇ ਰਿਹਾ। ਹੁਣ ਤਕ ਜਰਮਨੀ ਤੇ ਨਾਰਵੇ ਹੀ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਸਕੇ ਹਨ।

Facebook Comment
Project by : XtremeStudioz