Close
Menu

ਮਹਿਲਾ ਹਾਕੀ ਖਿਡਾਰੀਆਂ ਨੂੰ ਨਕਦ ਇਨਾਮ ਦੇਣ ਦਾ ਐਲਾਨ

-- 10 August,2013

hockey

ਨਵੀਂ ਦਿੱਲੀ—10 ਅਗਸਤ (ਦੇਸ ਪ੍ਰਦੇਸ ਟਾਈਮਜ਼)-ਹਾਕੀ ਹਰਿਆਣਾ ਨੇ ਜਰਮਨੀ ਦੇ ਮੋਨਸ਼ੇਂਗਲਾਬਾਖ ‘ਚ ਐੱਫ .ਆਈ. ਐੱਚ. ਜੂਨੀਅਰ ਵਿਸ਼ਵ ਕੱਪ ‘ਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤ ਦੀ ਜੂਨੀਅਰ ਮਹਿਲਾ ਟੀਮ ‘ਚ ਸ਼ਾਮਲ ਆਪਣੇ ਜਾਂਚ ਖਿਡਾਰੀਆਂ ਨੂੰ 50-50 ਹਜ਼ਾਰ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਐੱਫ. ਆਈ. ਐੱਚ. ਜੂਨੀਅਰ ਵਿਸ਼ਵ ਕੱਪ ‘ਚ ਰਾਣੀ ਰਾਮਪਾਲ, ਨਵਜੋਤ ਕੌਰ, ਮਨਜੀਤ ਕੌਰ, ਨਵਨੀਤ ਕੌਰ ,ਅਤੇ ਪੂਨਮ ਰਾਣੀ ਨੇ ਹਾਕੀ ਹਰਿਆਣਾ ਦੀ ਪ੍ਰਧਾਨਗੀ ਕੀਤੀ ਸੀ। ਹਾਕੀ ਹਰਿਆਣਾ ਦੇ ਪ੍ਰਧਾਨ ਐੱਮ. ਐੱਲ. ਤਾਯਲ ਨੇ ਪੰਜਾਂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਦੇਸ਼ ਲਈ ਮਾਣ ਵਾਲੀ ਘੜੀ ਹੈ ਅਤੇ ਖਾਸ ਕਰ ਹਰਿਆਣਾ ਲਈ ਕਿਉਂਕਿ ਸਾਡੇ ਪੰਜ ਖਿਡਾਰੀਆਂ ਨੇ ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਕੀ ਹਰਿਆਣਾ ਦੇ ਉੱਪ- ਸਕੱਤਰ ਸੁਨੀਲ ਮਲਿਕ ਨੇ ਦੱਸਿਆ ਕਿ ਪੰਜਾਂ ਖਿਡਾਰੀਆਂ ਨੂੰ ਰਾਸ਼ਟਰੀ ਖੇਡ ਦਿਵਸ ਦੇ ਮੌਕੇ ‘ਤੇ 29 ਅਗਸਤ ਨੂੰ ਨਕਦ ਇਨਾਮ ਦਿੱਤਾ ਜਾਵੇਗਾ।

Facebook Comment
Project by : XtremeStudioz