Close
Menu

ਮਹਿਲਾ ਹਾਕੀ: ਭਾਰਤ ਦਾ ਟਾਕਰਾ ਅੱਜ ਵੇਲਜ਼ ਨਾਲ

-- 05 April,2018

ਗੋਲਡ ਕੋਸਟ, ਪਿਛਲੇ ਕੁੱਟ ਸਾਲਾਂ ਤੋਂ ਬਿਹਤਰੀਨ ਪ੍ਰਦਰਸ਼ਨ ਕਰ ਰਹੀ ਭਾਰਤੀ ਮਹਿਲਾ ਹਾਕੀ ਟੀਮ ਰਾਸ਼ਟਰਮੰਡਲ ਖੇਡਾਂ ਵਿੱਚ ਵੀਰਵਾਰ ਨੂੰ ਵੇਲਜ਼ ਖ਼ਿਲਾਫ਼ ਉਤਰੇਗੀ, ਜਿਸ ਦਾ ਇਰਾਦਾ 2006 ਮਗਰੋਂ ਪਹਿਲੀ ਵਾਰ ਤਗ਼ਮਾ ਝੋਲੀ ਵਿੱਚ ਪਾਉਣ ਦਾ ਹੋਵੇਗਾ। ਪਿਛਲੀ ਵਾਰ ਪੰਜਵੇਂ ਸਥਾਨ ’ਤੇ ਰਹੀ ਭਾਰਤੀ ਟੀਮ ਨੇ ਅਾਖ਼ਰੀ ਵਾਰ 2006 ਮੈਲਬਰਨ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਭਾਰਤ ਦਾ ਇਨ੍ਹਾਂ ਖੇਡਾਂ ਵਿੱਚ ਸਰਵੋਤਮ ਪ੍ਰਦਰਸ਼ਨ 2002 ਦੌਰਾਨ ਮੈਨਚੈਸਟਰ ਵਿੱਚ ਰਿਹਾ, ਜਦੋਂ ਇੰਗਲੈਂਡ ਨੂੰ ਹਰਾ ਕੇ ਉਸ ਨੇ ਪੀਲਾ ਤਗ਼ਮਾ ਜਿੱਤਿਆ ਸੀ। ਪਿਛਲੇ ਸਾਲ ਏਸ਼ੀਆ ਕੱਪ ਜਿੱਤਣ ਮਗਰੋਂ ਖੇਡਾਂ ਤੋਂ ਠੀਕ ਪਹਿਲਾਂ ਦੱਖਣੀ ਕੋਰੀਆ ਦੌਰੇ ਮੌਕੇ ਆਪਣੇ ਤੋਂ ਤਕਡ਼ੀ ਟੀਮ ਨੂੰ ਹਰਾਉਦ ਵਾਲੀ ਭਾਰਤੀ ਟੀਮ ਦੇ ਹੌਸਲੇ ਬੁਲੰਦ ਹਨ।

Facebook Comment
Project by : XtremeStudioz