Close
Menu

ਮਹਿਲਾ ਹਾਕੀ: ਭਾਰਤ ਨੇ ਸਪੇਨ ਨੂੰ ਡਰਾਅ ’ਤੇ ਰੋਕਿਆ

-- 15 June,2018

ਮਡਰਿਡ, ਅਨੂਪਾ ਬਾਰਲਾ ਦੇ ਆਖ਼ਰੀ ਪਲਾਂ ਵਿੱਚ ਕੀਤੇ ਗੋਲ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਸਪੇਨ ਨੂੰ ਪੰਜ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਇੱਥੇ 1-1 ਗੋਲ ਨਾਲ ਬਰਾਬਰੀ ’ਤੇ ਰੋਕ ਦਿੱਤਾ। ਪਹਿਲੇ ਮੈਚ ਵਿੱਚ 0-3 ਗੋਲਾਂ ਦੀ ਹਾਰ ਝੱਲਣ ਮਗਰੋਂ ਭਾਰਤ ਨੇ ਚੰਗੀ ਵਾਪਸੀ ਕੀਤੀ ਅਤੇ ਆਖ਼ਰੀ ਦੋ ਕੁਆਰਟਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੈਚ ਡਰਾਅ ਕਰਵਾਇਆ। ਸਪੇਨ ਨੇ ਪਹਿਲੇ ਦੋ ਕੁਆਰਟਰ ਵਿੱਚ ਦਬਦਬਾ ਬਣਾਈ ਰੱਖਿਆ। ਸਪੇਨ ਵੱਲੋਂ ਬਰਟਾ ਬੋਲਾਸਤਰੇ ਨੇ 14ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਇਸ ਮਗਰੋਂ ਉਸ ਨੇ ਲੰਮੇ ਸਮੇਂ ਤੱਕ ਲੀਡ ਬਣਾਈ ਰੱਖੀ। ਅਨੂਪਾ ਬਾਰਲਾ ਨੇ 54ਵੇਂ ਮਿੰਟ ਵਿੱਚ ਗੋਲ ਦਾਗ਼ਿਆ, ਜਿਸ ਕਾਰਨ ਮੈਚ ਬਰਾਬਰੀ ’ਤੇ ਰਿਹਾ।

Facebook Comment
Project by : XtremeStudioz