Close
Menu

ਮਹਿੰਗਾਈ ਦੀ ਜਨਮ ਦਾਤੀ ਕਾਂਗਰਸ ਦਾ ਲੋਕ ਸਭਾ ਚੋਣਾਂ ‘ਚ ਸਫਾਇਆ ਹੋਣਾ ਤਹਿ – ਸੁਖਬੀਰ

-- 21 September,2013

DSC_0102

ਪਾਤੜਾਂ, 21 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਦੀ ਜਨਮਦਾਤੀ ਕਾਂਗਰਸ ਦਾ ਦੇਸ਼ ਦੇ ਲੋਕ ਆਗਾਮੀ ਲੋਕ ਸਭਾ ਚੋਣਾਂ ‘ਚ ਸਫਾਇਆ ਕਰ ਦੇਣਗੇ ਅਤੇ ਕੇਂਦਰ ‘ਚ ਐਨ.ਡੀ.ਏ ਗਠਜੋੜ ਦੀ ਸਰਕਾਰ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਬਣੇਗੀ। ਸ. ਬਾਦਲ ਅੱਜ ਹਲਕਾ ਸ਼ੁਤਰਾਣਾ ਦੀ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਦੀ ਵਿਸ਼ੇਸ਼ ਪਹਿਲਕਦਮੀ ‘ਤੇ ਪਾਤੜਾਂ ਵਿਖੇ 3.70 ਕਰੋੜ ਰੁਪਏ ਦੀ ਲਾਗਤ ਨਾਲ 9.3 ਏਕੜ ‘ਚ ਲੋਕ ਨਿਰਮਾਣ ਵਿਭਾਗ ਵੱਲੋਂ ਨਵੇਂ ਉਸਾਰੇ ਗਏ ਅਤਿ-ਆਧੁਨਿਕ ਐਸ.ਡੀ.ਐਮ. ਦਫ਼ਤਰ-ਕਮ-ਤਹਿਸੀਲ ਕੰਪਲੈਕਸ ਸਮੇਤ 3.50 ਕਰੋੜ ਰੁਪਏ ਦੀ ਲਾਗਤ ਨਾਲ 20 ਕਨਾਲ ਜਮੀਨ ‘ਤੇ ਨਵੇਂ ਉਸਾਰੇ ਗਏ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਪੀ.ਆਰ.ਟੀ.ਸੀ. ਬੱਸ ਸਟੈਂਡ ਦਾ ਉਦਘਾਟਨ ਕਰਨ ਅਤੇ ਪਾਤੜਾਂ ਸ਼ਹਿਰ ਨੂੰ 100 ਫੀਸਦੀ ਸੀਵਰੇਜ ਸਹੂਲਤ ਪ੍ਰਦਾਨ ਕਰਨ ਲਈ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ 9 ਕਰੋੜ ਰੁਪਏ ਦੀ ਲਾਗਤ ਨਾਲ 10.48 ਕਿਲੋਮੀਟਰ ਸੀਵਰੇਜ ਲਾਇਨਾ ਵਿਛਾਉਣ ਅਤੇ 4 ਐਮ.ਐਲ.ਡੀ. ਸੀਵੇਜ਼ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਣ ਪਹੁੰਚੇ ਹੋਏ ਸਨ।
ਇਸ ਮੌਕੇ ਕੀਤੀ ਪ੍ਰਭਾਵਸ਼ਾਲੀ ਰੈਲੀ ਦੌਰਾਨ ਸ. ਬਾਦਲ ਨੇ ਐਲਾਨ ਕੀਤਾ ਕਿ ਰਾਜ ਅੰਦਰ ਜਿਹੜੇ 5 ਏਕੜ ਤੋਂ ਘੱਟ ਜਮੀਨਾਂ ਦੇ ਮਾਲਕ ਕਿਸਾਨਾਂ ਨੇ ਖੇਤੀਬਾੜੀ ਲਈ ਮੋਟਰਾਂ ਦੇ ਬਿਜਲੀ ਕੁਨੈਕਸ਼ਨ ਅਪਲਾਈ ਕੀਤੇ ਹਨ, ਉਨ੍ਹਾਂ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਬਿਜਲੀ ਕੁਨੈਕਸ਼ਨ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਾਲ ਦਸੰਬਰ ਦੇ ਅੰਤ ਤੱਕ ਰਾਜ ਤਿੰਨ ਤਾਪ ਬਿਜਲੀ ਘਰਾਂ ਦੇ ਚਾਲੂ ਹੋਣ ਨਾਲ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣ ਜਾਵੇਗਾ ਅਤੇ ਘਰਾਂ, ਖੇਤਾਂ ਤੇ ਉਦਯੋਗਾਂ ਲਈ ਬਿਜਲੀ 24 ਘੰਟੇ ਮੁਹੱਈਆ ਹੋਵੇਗੀ।  ਪਾਤੜਾਂ ਬੱਸ ਅੱਡੇ ਦਾ ਉਦਘਾਟਨ ਕਰਨ ਮਗਰੋਂ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਸ਼ੁਤਰਾਣਾਂ ਹਲਕੇ ਦੀ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਵੱਲੋਂ ਰੱਖੀ ਗਈ ਮੰਗ ਨੂੰ ਪ੍ਰਵਾਨ ਕਰਦਿਆਂ ਐਲਾਨ ਕੀਤਾ ਕਿ ਪਾਤੜਾਂ ਵਿਖੇ ਇੱਕ ਵੱਡੀ ਅਨਾਜ ਮੰਡੀ ਬਣਾਈ ਜਾਵੇਗੀ।
ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਆਮ ਲੋਕਾਂ ਦੇ ਹਿੱਤਾਂ ਦੀ ਲੜਾਈ ਲੜੀ ਹੈ ਜਦੋਂ ਕਿ ਕਾਂਗਰਸ ਪਾਰਟੀ ਦੀ ਕੇਂਦਰ ਸਰਕਾਰ ਨੇ ਦੇਸ਼ ‘ਚ ਹਰੇਕ ਵਸਤ ਦੀ ਮਹਿੰਗਾਈ ਵਧਾਕੇ ਲੋਕਾਂ ਦਾ ਲੱਕ ਤੋੜਿਆ ਹੈ। ਉਨ੍ਹਾਂ ਕਿਹਾ ਕਿ ਇਸ ਮਹਿੰਗਾਈ ਦੇ ਦੌਰ ‘ਚ ਅਕਾਲੀ-ਭਾਜਪਾ ਸਰਕਾਰ ਨੇ 15 ਲੱਖ ਗਰੀਬ ਪਰਿਵਾਰਾਂ ਨੂੰ ਸਸਤਾ ਆਟਾ ਦਾਲ ਮੁਹੱਈਆ ਕਰਵਾ ਕੇ ਦੋ ਵਕਤ ਦੀ ਰੋਟੀ ਮੁਹੱਈਆ ਕਰਵਾਈ। ਉਹਨਾਂ ਕਿਹਾ ਕਿ ਆਟਾ-ਦਾਲ ਸਕੀਮ ਤਹਿਤ ਲਾਭਪਾਤਰੀਆਂ ਦਾ ਘੇਰਾ ਵਧਾਇਆ ਜਾ ਰਿਹਾ ਹੈ ਤੇ ਨੀਲੇ ਕਾਰਡ ਧਾਰਕਾਂ ਨੂੰ 30 ਹਜ਼ਾਰ ਰੁਪਏ ਮੈਡੀਕਲ ਬੀਮਾ ਯੋਜਨਾ ਤਹਿਤ ਇਲਾਜ਼ ਲਈ ਦਿੱਤੇ ਜਾਣਗੇ। ਉਹਨਾਂ ਆਖਿਆ ਕਿ ਪਿੰਡਾਂ ਵਿੱਚ ਹੁਸ਼ਿਆਰ ਵਿਦਿਆਰਥੀਆਂ ਦੀ ਗਿਣਤੀ ਬਹੁਤ ਹੈ, ਪ੍ਰੰਤੂ ਕਈ ਵਾਰ ਗਰੀਬੀ ਅਤੇ ਸਾਧਨਾਂ ਦੀ ਕਮੀ ਕਰਕੇ ਮਾਪੇ ਉਹਨਾਂ ਨੂੰ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਵਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਿੰਡਾਂ ਦੇ ਸਕੂਲਾਂ ਵਿੱਚ ਪੜ੍ਹਦੇ ਹੁਸ਼ਿਆਰ ਵਿਦਿਆਰਥੀ ਜਿੰਨ੍ਹਾਂ ਨੇ ਦਸਵੀਂ ਜਮਾਤ ਵਿੱਚ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹੋਣ, ਨੂੰ 30 ਹਜ਼ਾਰ ਰੁਪਏ ਸਾਲਾਨਾ ਅਤੇ 2500 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦੇਣ ਦੀ ਸਕੀਮ ਲਾਗੂ ਕੀਤੀ ਹੈ ਜਦਕਿ ਢਾਈ ਲੱਖ ਵਿਦਿਆਰਥੀਆਂ ਨੇ ਕਾਲਜਾਂ ਦੀਆਂ ਫੀਸਾਂ ਭਰਨ ਦੇ ਫਾਰਮ ਭਰਕੇ ਇਸ ਵਜੀਫ਼ਾ ਸਕੀਮ ਦਾ ਵੀ ਲਾਭ ਲਿਆ ਹੈ।
ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਉਂਦੇ 4 ਮਹੀਨਿਆਂ ਤੱਕ 1400 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਰਾਜ ਦੀਆਂ ਮੁੱਖ ਸੜਕਾਂ ਨੂੰ ਚਾਰ ਅਤੇ ਛੇ ਮਾਰਗੀ ਬਣਾਇਆ ਜਾ ਰਿਹਾ ਹੈ, ਜਿਸ ‘ਤੇ 13 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ ਜਦਕਿ ਪਿੰਡਾਂ ਦੀਆਂ ਲਿੰਕ ਸੜਕਾਂ ‘ਤੇ 1700 ਕਰੋੜ ਰੁਪਏ ਖਰਚੇ ਜਾ ਰਹੇ ਹਨ ਅਤੇ ਇਹ ਕੰਮ ਆਉਂਦੇ ਕੁਝ ਮਹੀਨਿਆਂ ‘ਚ ਚਾਲੂ ਹੋ ਜਾਣਗੇ। ਉਹਨਾਂ ਕਿਹਾ ਕਿ ਪੇਂਡੂ ਖੇਤਰਾਂ ਦੇ ਸਰਬ-ਪੱਖੀ ਵਿਕਾਸ ਲਈ ਆਉਂਦੇ 2 ਸਾਲਾਂ ਤੱਕ 10 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਹਿਰਾਂ ਦੇ ਸਰਬ-ਪੱਖੀ ਵਿਕਾਸ ਲਈ ਸਰਕਾਰ ਵੱਲੋਂ ਉਲੀਕੀ ਗਈ ਨਵੀਂ ਯੋਜਨਾ-ਬੰਦੀ ਤਹਿਤ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਸਪਲਾਈ, ਸੀਵਰੇਜ਼ ਸਹੂਲਤਾਂ, ਸੀਵਰੇਜ਼ ਟਰੀਟਮੈਂਟ ਪਲਾਟ, ਸਟਰੀਟ ਲਾਈਟਾਂ, ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਰਾਜ ਕਾਲ ਦੌਰਾਨ ਹੀ ਸੂਬੇ ਨੇ ਬੇ-ਮਿਸਾਲ ਤਰੱਕੀ ਕੀਤੀ ਹੈ, ਜਦ ਕਿ ਕਾਂਗਰਸ ਸਰਕਾਰ ਨੇ ਲੰਬਾ ਸਮਾਂ ਰਾਜ ਕਰਨ ‘ਤੇ ਵੀ ਸੂਬੇ ਦਾ ਕੋਈ ਵਿਕਾਸ ਨਹੀ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬੀ ਦੀ ਮਾਂ ਖੇਡ ਕਬੱਡੀ ਨੂੰ ਵਿਸ਼ਵ ਪੱਧਰੀ ਖੇਡ ਬਣਾਉਣ ਦੇ ਨਾਲ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਰੇ ਪਿੰਡਾਂ ‘ਚ ਛੱਪੜਾਂ ਦੇ ਨਵੀਨੀਕਰਨ, ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਅਤੇ ਸਾਰੇ ਦਰਿਆਵਾਂ ਦੀ ਸਫਾਈ ਦਾ ਟੀਚਾ ਮਿਥਿਆ ਹੈ, ਜਿਸ ਨਾਲ ਘੱਗਰ ਵਰਗੇ ਦਰਿਆਵਾਂ ‘ਚ ਗੰਦਾ ਪਾਣੀ ਨਹੀਂ ਪਾਇਆ ਜਾ ਸਕੇਗਾ।
ਇਸ ਦੌਰਾਨ ਸੰਬੋਧਨ ਕਰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਅੱਜ ਪੰਜਾਬ ‘ਚ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਿਕਾਸ ਦੀ ਹਨੇਰੀ ਝੁੱਲ ਰਹੀ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਸ. ਸੁਖਬੀਰ ਸਿੰਘ ਬਾਦਲ ਨੂੰ ਵਿਕਾਸ ਦਾ ਮਸੀਹਾ ਦਸਦਿਆਂ ਕਿਹਾ ਕਿ ਇੱਕ ਪਾਸੇ ਕਾਂਗਰਸ ਪਾਰਟੀ ਕੋਲ ਨਾ ਕੋਈ ਆਗੂ ਅਤੇ ਨਾ ਕੋਈ ਮੁੱਦਾ ਰਹਿ ਗਿਆ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਨੇ ਸੂਬੇ ਨੂੰ ਤਰੱਕੀ ਦੀਆਂ ਲੀਹਾਂ ‘ਤੇ ਲੈ ਆਂਦਾ ਹੈ। ਇਸ ਮੌਕੇ ਐਮ.ਐਲ.ਏ. ਸ਼ੁਤਰਾਣਾ ਸ਼੍ਰੀਮਤੀ ਵਨਿੰਦਰ ਕੌਰ ਲੂੰਬਾ ਨੇ ਉੱਪ ਮੁੱਖ ਮੰਤਰੀ ਸ. ਬਾਦਲ ਦਾ ਸ਼ੁਤਰਾਣਾ ਹਲਕੇ ‘ਚ ਪੁੱਜਣ ‘ਤੇ ਭਰਵਾਂ ਸਵਾਗਤ ਕਰਦਿਆਂ ਪਾਤੜਾਂ ਇਲਾਕੇ ਦੇ ਲੋਕਾਂ ਲਈ ਸ਼ੁਰੂ ਕੀਤੇ ਗਏ ਵਿਸ਼ੇਸ਼ ਪ੍ਰਾਜੈਕਟਾਂ ਲਈ ਸ. ਬਾਦਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਇਲਾਕੇ ਦੀਆਂ ਮੰਗਾਂ ਦਾ ਜਿਕਰ ਕਰਦਿਆਂ ਪਾਤੜਾਂ ਵਿਖੇ ਅਨਾਜ ਮੰਡੀ, ਸੀਵਰੇਜ ਦੁਬਾਰਾ ਪਾਏ ਜਾਣ, ਲਿੰਕ ਸੜਕਾਂ, ਲੜਕੀਆਂ ਦਾ ਕਾਲਜ, ਤਕਨੀਕੀ ਸਿੱਖਿਆ ਦੀ ਸੰਸਥਾ, ਖਿਡਾਰੀਆਂ ਲਈ ਸਟੇਡੀਅਮ, ਨੀਵੇਂ ਥਾਵਾਂ ਤੋਂ ਹੜਾਂ ਦੇ ਪਾਣੀ ਨਿਕਾਸੀ, ਬੀੜ ਦੁਆਲੇ ਕੰਡਿਆਲੀ ਤਾਰ ਲਈ ਹੋਰ ਫੰਡਾਂ ਆਦਿ ਦੀ ਮੰਗ ਰੱਖੀ, ਜਿਸ ਨੂੰ ਉਪ ਮੁੱਖ ਮੰਤਰੀ ਨੇ ਪ੍ਰਵਾਨ ਕਰ ਲਿਆ। ਬੀਬੀ ਲੂੰਬਾ ਨੇ ਦੱਸਿਆ ਕਿ ਸ਼ੁਤਰਾਣਾ ਹਲਕੇ ਨੂੰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਬਣਾ ਦਿੱਤਾ ਗਿਆ ਹੈ ਕਿਉਂÎਕਿ ਇੱਥੋਂ ਦੇ ਲੋਕਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ‘ਤੇ ਪਿਛਲੀ ਹਰੇਕ ਚੋਣ ‘ਚ ਮੋਹਰ ਲਗਾਈ ਹੈ।
ਇਸ ਮੌਕੇ ਸਾਬਕਾ ਐਮ.ਪੀ. ਬੀਬਾ ਅਮਰਜੀਤ ਕੌਰ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਦੀਪਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸ. ਮਹਿੰਦਰ ਸਿੰਘ ਲਾਲਵਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ. ਨਿਰਮਲ ਸਿੰਘ ਹਰਿਆਊ, ਸਾਬਕਾ ਮੰਤਰੀ ਹਮੀਰ ਸਿੰਘ ਘੱਗਾ, ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਸ. ਰਤਿੰਦਰ ਸਿੰਘ ਰਿੱਕੀ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜਨਰਲ ਕੌਂਸਲ ਸ. ਜੋਗਾ ਸਿੰਘ ਸਿੱਧੂ, ਚੇਅਰਮੈਨ ਬਲਾਕ ਸੰਮਤੀ ਪਾਤੜਾਂ ਸ. ਸੁਖਵਿੰਦਰ ਸਿੰਘ ਬਰਾਸ, ਵਾਇਸ ਚੇਅਰਪਰਸਨ ਸ੍ਰੀਮਤੀ ਸੁਰਜੀਤ ਕੌਰ, ਚੇਅਰਪਰਸਨ ਸਮਾਣਾ ਬਲਾਕ ਸੰਮਤੀ ਸ੍ਰੀਮਤੀ ਮਨਜੀਤ ਕੌਰ, ਚੇਅਰਮੈਨ ਲੈਂਡ ਮਾਰਗੇਜ ਬੈਂਕ ਸ. ਰਛਪਾਲ ਸਿੰਘ ਬਰਾਸ, ਸ. ਤੇਜਿੰਦਰ ਸਿੰਘ ਤੇਜੀ, ਸ. ਨਾਜਰ ਸਿੰਘ, ਨਗਰ ਕੌਂਸਲ ਪਾਤੜਾਂ ਦੀ ਸਾਬਕਾ ਪ੍ਰਧਾਨ ਬੀਬੀ ਜਸਵੀਰ ਕੌਰ, ਸਾਬਕਾ ਪ੍ਰਧਾਨ ਸ਼੍ਰੀ ਵਿਨੋਦ ਕੁਮਾਰ ਜਿੰਦਲ, ਟਰੱਕ ਯੂਨੀਅਨ ਪ੍ਰਧਾਨ ਸ. ਸੁਖਜੀਤ ਸਿੰਘ ਹੈਪੀ ਕਾਲੇਕਾ, ਬੀ.ਜੇ.ਪੀ. ਦੇ ਦਿਹਾਤੀ ਪ੍ਰਧਾਨ ਸ. ਰਵਿੰਦਰ ਸਿੰਘ ਗਿੰਨੀ, ਵਪਾਰ ਸੈਲ ਪ੍ਰਧਾਨ ਸ਼੍ਰੀ ਰਮੇਸ਼ ਕੁੱਕੂ, ਜਥੇਦਾਰ ਪ੍ਰੀਤਮ ਸਿੰਘ ਚੀਮਾ, ਸ. ਅਮਰਜੀਤ ਸਿੰਘ ਪੰਜਰਥ, ਸਰਕਲ ਪ੍ਰਧਾਨ ਸ. ਗੁਰਦੀਪ ਸਿੰਘ ਖਾਂਗ, ਸ. ਸਰਬਜੀਤ ਸਿੰਘ ਵੈਦ, ਸ. ਪਰਮਜੀਤ ਸਿੰਘ ਪੜਤਾ, ਸ. ਰਣਧੀਰ ਸਿੰਘ ਮਵੀ, ਸ. ਨਰਿੰਦਰ ਸਿੰਘ ਬਿੱਟੂ, ਸ. ਸੂਬਾ ਸਿੰਘ ਗਲੋਲੀ, ਸ. ਰੇਸ਼ਮ ਸਿੰਘ ਘੱਗਾ, ਸ. ਬਲਦੇਵ ਸਿੰਘ ਚੀਮਾ, ਸ. ਮਨਜੀਤ ਸਿੰਘ ਕੁੱਕੂ, ਸ. ਗੁਰਸੇਵਕ ਸਿੰਘ, ਸ. ਸੰਦੀਪ ਸਿੰਘ, ਸ. ਰਣਧੀਰ ਸਿੰਘ ਬਿੱਲੂ, ਸ. ਨਾਜਰ ਸਿੰਘ, ਸ. ਪਰਮਜੀਤ ਸਿੰਘ ਦੁਆਬੀਆ, ਸ. ਦਵਿੰਦਰ ਸਿੰਘ ਸਿੱਧੂ, ਸ. ਸੰਤੋਖ ਸਿੰਘ, ਸ਼੍ਰੀ ਫਕੀਰ ਚੰਦ ਗੋਇਲ, ਸ੍ਰੀ ਜੀਵਨ ਗੋਇਲ, ਸ੍ਰੀਮਤੀ ਪ੍ਰਕਾਸ਼ੋ ਦੇਵੀ, ਸ੍ਰੀ ਸੋਨੂ ਮਿੱਤਲ, ਸ੍ਰੀ ਮੁਖਤਾਰ ਮੋਖਾ, ਸ. ਗੁਰਬਚਨ ਸਿੰਘ ਮੌਲਵੀਵਾਲਾ, ਸ. ਸਤਨਾਮ ਸਿੰਘ ਭੰਗੂ, ਮੇਜਰ ਸਿੰਘ ਸੇਖੋਂ, ਸ. ਬਖਸ਼ੀਸ਼ ਸਿੰਘ ਭੁੱਲਰ, ਬੀਬੀ ਸੁਦੇਸ਼ ਰਾਣੀ, ਸ਼੍ਰੀ ਕ੍ਰਿਸ਼ਨ ਦੁਗਾਲ, ਸ. ਕੁਲਦੀਪ ਸਿੰਘ ਰੇਡੂ, ਸ. ਦਲਜੀਤ ਸਿੰਘ ਗਲੋਲੀ, ਸ. ਜਗਦੀਪ ਸਿੰਘ ਸਿੱਧੂ, ਸ. ਜਗਜੀਤ ਸਿੰਘ ਪੈਂਦ ਸਮੇਤ ਐਮ.ਡੀ. ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਸ੍ਰੀ ਸੱਤਪਾਲ ਅੰਗੂਰਾਲਾ, ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ, ਏ.ਆਈ.ਜੀ. ਸੀ.ਆਈ.ਡੀ. ਸ. ਗੁਰਪ੍ਰੀਤ ਸਿੰਘ ਗਿੱਲ, ਐਸ.ਐਸ.ਪੀ. ਸ. ਹਰਦਿਆਲ ਸਿੰਘ ਮਾਨ, ਪੀ.ਆਰ.ਟੀ.ਸੀ. ਦੇ ਐਮ.ਡੀ. ਸ. ਭੁਪਿੰਦਰ ਸਿੰਘ, ਚੀਫ਼ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਸ੍ਰੀ ਪੀ.ਐਸ. ਵਾਲੀਆ, ਐਸ.ਡੀ.ਐਮ. ਪਾਤੜਾਂ ਸ. ਸੁਖਵਿੰਦਰ ਸਿੰਘ ਗਿੱਲ, ਡੀ.ਟੀ.ਓ. ਮੁਹਾਲੀ ਸ. ਕਰਨ ਸਿੰਘ, ਐਕਸੀਐਨ ਸੀਵਰੇਜ ਬੋਰਡ ਸ੍ਰੀ ਐਸ.ਕੇ. ਰੰਗਾ, ਲੋਕ ਨਿਰਮਾਣ ਵਿਭਾਗ ਦੇ ਐਸ.ਈ. ਸ. ਜੇ.ਐਸ. ਮਾਨ, ਐਕਸੀਐਨ ਸ੍ਰੀ ਐਨ.ਆਰ. ਗੋਇਲ, ਐਕਸੀਐਨ ਪੀ.ਆਰ.ਟੀ.ਸੀ. ਸ੍ਰੀ ਵੀ.ਕੇ. ਸੂਦ, ਸੀਵੇਜ ਪਲਾਂਟ ਨੂੰ ਤਿਆਰ ਕਰਨ ਵਾਲੀ ਕੰਪਨੀ ਸ਼ਪੂਰਜੀ ਪਲੋਨਜੀ ਦੇ ਅਧਿਕਾਰੀ ਸ੍ਰੀ ਰੈਡੀ ਥਾਮਸ ਸਮੇਤ ਹੋਰ ਅਧਿਕਾਰੀ ਤੇ ਵੱਡੀ ਗਿਣਤੀ ‘ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਅਤੇ ਇਲਾਕੇ ਦੇ ਵਸਨੀਕ ਹਾਜਰ ਸਨ।

Facebook Comment
Project by : XtremeStudioz