Close
Menu

ਮਾਂਝੀ ਨੇ 20 ਫਰਵਰੀ ਨੂੰ ਵਿਧਾਇਕ ਦਲ ਦੀ ਬੁਲਾਈ ਬੈਠਕ

-- 06 February,2015

ਪਟਨਾ,  ਜਨਤਾ ਦਲ (ਯੂ) ਅਗਵਾਈ ਦੇ ਨਾਲ ਸ਼ਕਤੀ ਪ੍ਰਦਰਸ਼ਨ ਦੇ ਕ੍ਰਮ ‘ਚ ਬਿਹਾਰ ਦੇ ਮੁੱਖ ਮੰਤਰੀ ਜਿੱਤਣ ਰਾਮ ਮਾਂਝੀ ਨੇ ਵਿਧਾਇਕ ਦਲ ਦੀ ਕੱਲ੍ਹ ਹੋਣ ਵਾਲੀ ਬੈਠਕ ਨੂੰ ਅੱਜ ‘ਅਣਅਧਿਕਾਰਤ ਕਰਾਰ’ ਦਿੱਤਾ ਅਤੇ ਇਸ ਦੇ ਸਥਾਨ ‘ਤੇ ਸਦਨ ਦੇ ਨੇਤਾ ਦੇ ਰੂਪ ‘ਚ ਆਪਣੀ ਸ਼ਕਤੀ ਦੇ ਤਹਿਤ 20 ਫਰਵਰੀ ਨੂੰ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ। ਮੁੱਖ ਮੰਤਰੀ ਦਫ਼ਤਰ ਵਲੋਂ ਅੱਜ ਜਾਰੀ ਇਕ ਬਿਆਨ ‘ਚ ਕਿਹਾ ਗਿਆ ਕਿ ਮਾਂਝੀ ਨੇ 20 ਫਰਵਰੀ ਨੂੰ ਸ਼ਾਮ ਸੱਤ ਵਜੇ ਆਪਣੀ ‘ਅਧਿਕਾਰਕ ਰਿਹਾਇਸ਼’ ‘ਤੇ ਜਨਤਾ ਦਲ (ਯੂ) ਵਿਧਾਇਕ ਦਲ ਦੀ ਬੈਠਕ ਬੁਲਾਈ ਹੈ। ਮਾਂਝੀ ਨੇ ਪਾਰਟੀ ਪ੍ਰਧਾਨ ਸ਼ਰਦ ਯਾਦਵ ਵਲੋਂ ਸੱਤ ਫਰਵਰੀ ਨੂੰ ਬੁਲਾਈ ਗਈ ਜਨਤਾ ਦਲ (ਯੂ) ਵਿਧਾਇਕ ਦਲ ਦੀ ਬੈਠਕ ਨੂੰ ‘ਅਣਅਧਿਕਾਰਤ ਕਰਾਰ’ ਦਿੱਤਾ ਹੈ। ਮੁੱਖ ਮੰਤਰੀ ਨੇ ਕੱਲ੍ਹ ਦੇਰ ਰਾਤ ਇਕ ਬਿਆਨ ‘ਚ ਕਿਹਾ ਸੀ ਕਿ ਵਿਧਾਇਕ ਦਲ ਦੀ ਬੈਠਕ ਬੁਲਾਉਣ ਦੀ ਸ਼ਕਤੀ ਵਿਧਾਇਕ ਦਲ ਦੇ ਨੇਤਾ (ਮੁੱਖ ਮੰਤਰੀ) ਦੇ ਕੋਲ ਹੁੰਦੀ ਹੈ।

Facebook Comment
Project by : XtremeStudioz