Close
Menu

ਮਾਂਟਰੀਅਲ ਗਏ ਓਬਾਮਾ ਨੇ ਮਾਣਿਆ ਪੂਰਾ ਆਨੰਦ, ਟਰੂਡੋ ਨਾਲ ਕੀਤਾ ਡਿਨਰ

-- 08 June,2017

ਮਾਂਟਰੀਅਲ— ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੰਗਲਵਾਰ ਨੂੰ ਕੈਨੇਡਾ ਦੇ ਮਾਂਟਰੀਅਲ ਦਾ ਦੌਰਾ ਕੀਤਾ। ਰਾਸ਼ਟਰਪਤੀ ਅਹੁਦੇ ਤੋਂ ਹਟਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਸੀ। ਓਬਾਮਾ ਨੇ ਮਾਂਟਰੀਅਲ ਵਿਖੇ ਭਾਸ਼ਣ ਦਿੱਤਾ। ਇੱਥੇ ਦੱਸ ਦੇਈਏ ਕਿ ਓਬਾਮਾ ਕੈਨੇਡਾ ਹੀ ਨਹੀਂ ਸਗੋਂ ਕਿ ਪੂਰੀ ਦੁਨੀਆ ‘ਚ ਪਸੰਦ ਕੀਤੇ ਜਾਣ ਵਾਲੇ ਨੇਤਾ ਹਨ। ਉਨ੍ਹਾਂ ਨੇ ਇੱਥੇ ਸ਼ਾਮ ਨੂੰ 6,000 ਲੋਕਾਂ ਦੀ ਭੀੜ ਨੂੰ ਸੰਬੋਧਨ ਕੀਤਾ। ਭਾਸ਼ਣ ‘ਚ ਉਨ੍ਹਾਂ ਨੇ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕੀਤੀ। 
ਮਾਂਟਰੀਅਲ ਦੇ ਇਸ ਛੋਟੇ ਜਿਹੇ ਦੌਰੇ ਦੌਰਾਨ ਓਬਾਮਾ ਨੇ ਪੂਰਾ ਆਨੰਦ ਮਾਣਿਆ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਡਿਨਰ ਕੀਤਾ। ਹਾਲਾਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਟੂਰਡੋ ਨੇ ਓਬਾਮਾ ਦੇ ਭਾਸ਼ਣ ਸਮਾਰੋਹ ‘ਚ ਹਿੱਸਾ ਨਹੀਂ ਲਿਆ ਪਰ ਉਨ੍ਹਾਂ ਨੇ ਓਬਾਮਾ ਨਾਲ ਕੁਝ ਸਮਾਂ ਬਤੀਤ ਕੀਤਾ। ਭਾਸ਼ਣ ਤੋਂ ਬਾਅਦ ਓਬਾਮਾ ਨੇ ਟਰੂਡੋ ਨਾਲ ਮੁਲਾਕਾਤ ਕੀਤੀ। ਟਰੂਡੋ, ਓਬਾਮਾ ਨੂੰ ਗਲ ਲੱਗ ਕੇ ਮਿਲੇ। ਦੋਹਾਂ ਨੇਤਾਵਾਂ ਨੇ ਮਾਂਟਰੀਅਲ ਰੈਸਟੋਰੈਂਟ ਲੀਵਰਪੂਲ ਹਾਊਸ ‘ਚ ਡਿਨਰ ਕੀਤਾ, ਜਿੱਥੇ ਮਾਂਟਰੀਅਲ ਵਾਸੀ ਓਬਾਮਾ ਦੀ ਇਕ ਝਲਕ ਪਾਉਣ ਲਈ ਘੰਟਿਆਂ ਬੱਧੀ ਉਡੀਕ ਕੀਤੀ। ਜਦੋਂ ਉਹ ਬਾਹਰ ਆਏ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਉਡੀਕ ਖਤਮ ਹੋਈ ਅਤੇ ਉਹ ਉਨ੍ਹਾਂ ਨੂੰ ਮਿਲੇ। ਓਬਾਮਾ ਦੇ ਸਾਹਮਣੇ ਆਉਣ ‘ਤੇ ਉੱਥੋਂ ਮੌਜੂਦ ਦੋ ਵਿਅਕਤੀਆਂ ਨੇ ਲੰਬੇ ਸਮੇਂ ਤੱਕ ਉਨ੍ਹਾਂ ਨੂੰ ਗਲ ਨਾਲ ਲਾਇਆ। ਜਿਸ ਤੋਂ ਬਾਅਦ ਟਰੂਡੋ ਵੀ ਓਬਾਮਾ ਨੂੰ ਗਲ ਲੱਗ ਕੇ ਮਿਲੇ ਅਤੇ ਦੋਸਤਾਨਾ ਕਾਇਮ ਰੱਖਦੇ ਹੋਏ ਉਨ੍ਹਾਂ ਨੂੰ ਅਲਵਿਦਾ ਕਿਹਾ। ਇੱਥੇ ਦੱਸ ਦੇਈਏ ਕਿ ਓਬਾਮਾ ਪਹਿਲੀ ਵਾਰ 2008 ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਸਨ। 4 ਸਾਲ ਦੇ ਕਾਰਜਕਾਲ ਮਗਰੋਂ ਅਮਰੀਕੀ ਜਨਤਾ ਨੇ ਉਨ੍ਹਾਂ ਨੂੰ ਮੁੜ ਚੁਣਿਆ ਸੀ, ਯਾਨੀ ਕਿ ਉਨ੍ਹਾਂ ਨੇ 8 ਸਾਲ ਅਮਰੀਕੀ ਦੀ ਸੱਤਾ ‘ਤੇ ਬਣੇ ਰਹੇ।

Facebook Comment
Project by : XtremeStudioz