Close
Menu

ਮਾਈਕ ਡਫ਼ੀ ਸਹਾਰੇ ਟਰੂਡੋ ਨੇ ਕੀਤਾ ਮੁੜ ਕੰਜ਼ਰਵਟਿਵ ਪਾਰਟੀ ‘ਤੇ ਵਾਰ

-- 17 August,2015

ਮਾਂਟਰੀਅਲ: ਸਿਆਸਤਦਾਨਾਂ ਵੱਲੋਂ ਆਪਣੀ ਵਿਰੋਧੀ ਪਾਰਟੀ ਖਿਲਾਫ਼ ਖੜ੍ਹੇ ਹੋਏ ਕਿਸੇ ਵੀ ਮਸਲੇ ਨੂੰ ਹਵਾ ਦੇਣ ਦੀ ਆਦਤ ਬਹੁਤ ਹੀ ਪੁਰਾਣੀ ਹੈ ਅਤੇ ਜੇਕਰ ਇਹ ਸਾਹਮਣੇ ਚੋਣਾਂ ਹੋਣ ਤਾਂ ਲਾਜ਼ਮੀ ਹੈ ਕਿ ਕੋਈ ਵੀ ਸਿਆਸਤਦਾਨ ਆਪਣੀ ਵਿਰੋਧੀ ਪਾਰਟੀ ਦੀਆਂ ਕਮੀਆਂ ਨੂੰ ਸਹਾਮਣੇ ਲਿਆਉਣ ਦੇ ਮੌਕੇ ਨੂੰ ਨਹੀਂ ਛੱਡੇਗਾ। ਐਤਵਾਰ ਨੂੰ ਲਿਬਰਲ ਲੀਡਰ ਜਸਟਿਨ ਟਰੂਡੋ ਨੇ ਆਪਣੇ ਕੈਂਪੇਨ ਦੌਰਾਨ ਲੋਕਾਂ ਦਾ ਧਿਆਨ ਮੁੜ ਮਾਈਕ ਡੱਫ਼ੀ ਦੇ ਮਾਮਲੇ ਵੱਲ ਖਿੱਚਦਿਆਂ ਇਹ ਸਵਾਲ ਚੁੱਕਿਆ ਕਿ ਇਕ ਸੈਨੇਟਰ ਵੱਲੋਂ ਕੀਤੇ ਗਏ ਖਰਚਿਆਂ ਦੀ ਜਾਣਕਾਰੀ ਮੌਜੂਦਾ ਸਰਕਾਰ ਨੂੰ ਕਿਵੇਂ ਨਹੀਂ ਹੋ ਸਕੀ।

ਡਫ਼ੀ ਮਾਮਲੇ ਵਿਚ ਖਰਚਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਅਤੇ ਇਨ੍ਹਾਂ ਖਰਚਿਆਂ ਪਿਛਲੇ ਕਾਰਨ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਪ੍ਰਧਾਨ ਮੰਤਰੀ ਹਾਰਪਰ ਵੱਲੋਂ ਇਨਕਾਰ ਕਰ ਦਿੱਤਾ ਗਿਆ ਹੈ। ਚੋਣਾਂ ਸਾਹਮਣੇ ਹੋਣ ਕਾਰਨ ਇਹ ਪਹਿਲਾਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਮਾਈਕ ਡਫ਼ੀ ਦਾ ਕੇਸ ਵਿਰੋਧੀ ਪਾਰਟੀਆਂ ਲਈ ਇਕ ਚੰਗਾ ਮੌਕਾ ਬਣਦੇ ਸਾਹਮਣੇ ਆਵੇਗਾ।

ਪਿਛਲੇ ਦਿਨੀਂ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਇਸ ਰਕਮ ਦੀ ਅਦਾਇਗੀ ਬਾਰੇ ਕੁੱਝ ਅਧਿਕਾਰੀਆਂ ਨੂੰ ਜਾਣਕਾਰੀ ਸੀ। ਪਰ ਹਾਲੇ ਵੀ ਇਹ ਸਾਬਤ ਨਹੀਂ ਹੋ ਸਕਿਆ ਹੈ ਕਿ ਇਸ ਸੰਬੰਧੀ ਵਿਚ ਪ੍ਰਧਾਨ ਮੰਤਰੀ ਹਾਰਪਰ ਨੂੰ ਕੋਈ ਜਾਣਕਾਰੀ ਸੀ। ਟਰੂਡੋ ਵੱਲੋਂ ਸਿਰੀ ਪ੍ਰਾਈਡ ਪਰੇਡ ਵਿਚ ਹਿੱਸਾ ਲੈਣ ਸਮੇਂ ਇਹ ਸਵਾਲ ਬਾਰ ਬਾਰ ਚੁੱਕਿਆ ਗਿਆ ਕਿ ਇਸ ਖਰਚੇ ਦੀ ਜਾਣਕਾਰੀ ਜਨਤਕ ਰੂਪ ਵਿਚ ਸਾਹਮਣੇ ਪੇਸ਼ ਕਰਨ ਦੀ ਲੋੜ ਹੈ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਹਾਰਪਰ ਸਰਕਾਰ ਵੱਲੋਂ ਸਾਰੇ ਲੋੜਿੰਦੇ ਦਸਤਾਵੇਜ ਅਤੇ ਸੰਬੰਧੀਤ ਅਧਿਕਾਰੀਆਂ ਦੇ ਬਿਆਨ ਜਾਂਚ ਅਧਿਕਾਰੀਆਂ ਸਾਹਮਣੇ ਪੇਸ਼ ਕੀਤੇ ਜਾ ਚੁੱਕੇ ਹਨ। ਲਿਬਰਲ ਅਤੇ ਐਨ.ਡੀ.ਪੀ. ਪਾਰਟੀ ਲੀਡਰਾਂ ਵੱਲੋਂ ਮਾਈਕ ਡਫ਼ੀ ਦੇ ਮਾਮਲੇ ਨੂੰ ਹਾਰਪਰ ਸਰਕਾਰ ਖਿਲਾਫ਼ ਵਰਤੇ ਜਾਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਫ਼ੀ ਦੇ ਟ੍ਰਾਇਲ ਵੀ ਜਾਰੀ ਹਨ ਅਤੇ ਅਦਾਲਤ ਵੱਲੋਂ ਆਪਣੀ ਕਾਰਵਾਈ ਬਿਨਾ ਕਿਸੇ ਪਰੇਸ਼ਾਨੀ ਦੇ ਅੱਗੇ ਤੋਰੀ ਜਾ ਰਹੀ ਹੈ। ਪਰ ਇਸ ਦੌਰਾਨ ਲਿਬਰਲ ਲੀਡਰ ਜਸਟਿਨ ਟਰੂਡੋ ਲੋਕਾਂ ਵਿਚ ਕੰਜ਼ਰਵਟਿਵ ਸਰਕਾਰ ਦੀ ਵੱਧ ਰਹੀ ਲੋਕਪ੍ਰੀਅਤਾ ਨੂੰ ਵੇਖ ਕੇ ਮਾਈਕ ਡਫ਼ੀ ਮਾਮਲੇ ਦਾ ਸਹਾਰਾ ਲੈਣ ਅਤੇ ਇਸ ਰਾਹੀਂ ਕੰਜ਼ਰਵਟਿਵ ਸਰਕਾਰ ‘ਤੇ ਸਵਾਲ ਖੜ੍ਹੇ ਕਰਨ ਦੀ ਪੂਰੀ ਕੋਸ਼ਿਸ਼ ਵਿਚ ਹੈ। ਹਾਲ ਦੀ ਘੜੀ ਕੰਜ਼ਰਵਟਿਵ ਲੀਡਰ ਸਟੀਫ਼ਨ ਹਾਰਪਰ ਉੱਤੇ ਕਿਸੇ ਵੀ ਤਰ੍ਹਾਂ ਨਾਲ ਇਸ ਮਾਮਲੇ ਵਿਚ ਸ਼ਾਮਿਲ ਹੋਣ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ, ਪਰ ਵਿਰੋਦੀ ਪਾਰਟੀਆਂ ਵੱਲੋਂ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਮਮਾਲੇ ਨੂੰ ਹੋਰਲੰਮਾ ਖਿੱਚਿਆ ਜਾ ਸਕੇ।

Facebook Comment
Project by : XtremeStudioz