Close
Menu

ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਉਦਘਾਟਨ ਲਈ ਸਮੁੱਚੇ ਪ੍ਰਬੰਧ ਮੁਕੰਮਲ

-- 01 July,2015

• ਮੁੱਖ ਮੰਤਰੀ 12 ਜੁਲਾਈ ਨੂੰ ਮਾਣਮੱਤੀ ਸੰਸਥਾ ਮੁਲਕ ਨੂੰ ਕਰਨਗੇ ਸਮਰਪਿਤ

• ਪੰਜਾਬ ਦੀਆਂ ਲੜਕੀਆਂ ਨੂੰ ਫੌਜ ਵਿਚ ਜਾਣ ਲਈ ਸਿਖਲਾਈ ਤੇ ਤਾਲੀਮ ਮੁਹੱਈਆ ਕਰਵਾਏਗੀ ਅਕੈਡਮੀ

ਬਾਦਲ ਨੇ ਸੰਸਥਾ ਨੂੰ ਆਪਣਾ ਸੁਪਨਮਈ ਪ੍ਰਾਜੈਕਟ ਦੱਸਿਆ

ਚੰਡੀਗੜ•, 1 ਜੁਲਾਈ: ਲੜਕੀਆਂ ਨੂੰ ਫੌਜ ਵਿੱਚ ਸੇਵਾ ਦੇ ਮੌਕੇ ਮੁਹੱਈਆ ਕਰਵਾਉਣ ਲਈ ਉਨ•ਾਂ ਵਾਸਤੇ ਮੋਹਾਲੀ ਵਿਖੇ ਵਿਸ਼ੇਸ਼ ਤੌਰ ‘ਤੇ ਸਥਾਪਤ ਕੀਤਾ ਦੇਸ਼ ਦਾ ਪਲੇਠਾ ‘ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ’ ਮੁਲਕ ਨੂੰ ਸਮਰਪਿਤ ਕਰਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਸੰਸਥਾ ਮੋਹਾਲੀ ਵਿਖੇ ਪਹਿਲਾਂ ਹੀ ਸਥਾਪਤ ਕੀਤੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀ ਤਰਜ਼ ‘ਤੇ ਕਾਇਮ ਕੀਤੀ ਗਈ ਹੈ।
ਇਸ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਲੋਂ 12 ਜੁਲਾਈ 2015 ਨੂੰ ਇਸ ਸੰਸਥਾ ਦਾ ਉਦਘਾਟਨ ਕੀਤਾ ਜਾਵੇਗਾ। ਇਹ ਵੱਕਾਰੀ ਸੰਸਥਾ ਮੋਹਾਲੀ ਵਿਖੇ ਇੰਡੀਅਨ ਬਿਜਨਸ ਆਫ ਸਕੂਲ ਦੇ ਸਾਹਮਣੇ ਸੈਕਟਰ, 66-ਏ ਵਿਚ ਸਥਿਤ ਹੈ।
ਉਦਘਾਟਨੀ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ (ਪੈਸਕੋ) ਅਤੇ ਡਾਇਰੈਕਟੋਰੇਟ ਆਫ ਸੈਨਿਕ ਵੈਲਫੇਅਰ ਨੂੰ ਆਖਿਆ ਕਿ ਇਸ ਮੌਕੇ ਕਰਵਾਏ ਜਾਣ ਵਾਲੇ ਵੱਡੇ ਸਮਾਰੋਹ ਵਿੱਚ ਸਾਬਕਾ ਫੌਜੀ ਅਧਿਕਾਰੀਆਂ ਅਤੇ ਸੈਨਿਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ। ਸ. ਬਾਦਲ ਨੇ ਕਿਹਾ, ‘ਇਹ ਸਾਡੇ ਸਾਰਿਆਂ ਲਈ ਮਹੱਤਵਪੂਰਨ ਮੌਕਾ ਹੈ ਕਿ ਸਾਡੀਆਂ ਲੜਕੀਆਂ ਦੇ ਰੱਖਿਆ ਸੇਵਾਵਾਂ ਵਿਚ ਜਾਣ ਲਈ ਇਹ ਪ੍ਰਮੁੱਖ ਸੰਸਥਾ ਉਨ•ਾਂ ਨੂੰ ਸਿਖਲਾਈ ਮੁਹੱਈਆ ਕਰਵਾਏਗੀ’। ਉਨ•ਾਂ ਆਖਿਆ ਕਿ ਰੱਖਿਆ ਸੇਵਾਵਾਂ ਦੇ ਮੁਖੀਆਂ ਨੂੰ ਵੀ ਇਸ ਸਮਾਰੋਹ ਵਿਚ ਸ਼ਾਮਲ ਹੋਣ ਲਈ ਸੱਦਿਆ ਜਾਵੇਗਾ। ਉਨ•ਾਂ ਪੂਰੇ ਵਿਸ਼ਵਾਸ਼ ਨਾਲ ਆਖਿਆ ਕਿ ਇਹ ਲੀਹੋਂ ਹਟਵਾਂ ਫੈਸਲਾ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀ ਸਫਲਤਾ ਤੋਂ ਬਾਅਦ ਲਿਆ ਗਿਆ ਹੈ। ਸ. ਬਾਦਲ ਨੇ ਕਿਹਾ ਕਿ ਇਹ ਸੰਸਥਾਵਾਂ ਉਨ•ਾਂ ਦੇ ਸੁਪਨਮਈ ਪ੍ਰਾਜੈਕਟ ਹਨ ਜਿਸ ਨਾਲ ਰੱਖਿਆ ਸੇਵਾਵਾਂ ਵਿੱਚ ਪੰਜਾਬੀਆਂ ਦੀ ਸ਼ਾਨ ਮੁੜ ਬਹਾਲ ਹੋਵੇਗੀ ਜੋ ਪਿਛਲੇ ਕੁਝ ਸਮੇਂ ਵਿਚ ਧੁੰਦਲੀ ਹੋ ਗਈ ਸੀ।
ਇਹ ਕਾਬਲੇਗੌਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਤੋਂ ਮੌਜੂਦਾ ਸੈਸ਼ਨ ਦੇ 22 ਨੌਜਵਾਨਾਂ ਸਮੇਤ ਕੁਲ ਤਿੰਨ ਸਾਲਾਂ ਵਿੱਚ 51 ਵਿਦਿਆਰਥੀ ਇਥੋਂ ਸਿਖਲਾਈ ਲੈਣ ਉਪਰੰਤ ਐਨ.ਡੀ.ਏ ਵਿੱਚ ਪਹੁੰਚਣ ‘ਚ ਸਫਲ ਰਹੇ ਹਨ।
ਇਸ ਦੌਰਾਨ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਜਨਰਲ ਆਈ.ਪੀ. ਸਿੰਘ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਮਾਈ ਭਾਗੋ ਇੰਸਟੀਚਿਊਟ ਰੱਖਿਆ ਸੇਵਾਵਾਂ ਵਿਚ ਕਮਿਸ਼ਨਡ ਆਫੀਸਰ ਵਜੋਂ ਕੈਰੀਅਰ ਬਣਾਉਣ ਲਈ ਪੰਜਾਬ ਦੀਆਂ ਲੜਕੀਆਂ ਨੂੰ ਸੁਨਿਹਰੀ ਮੌਕੇ ਮੁਹੱਈਆ ਕਰਵਾਏਗਾ। ਇਹ ਅਕੈਡਮੀ ਮੋਹਾਲੀ ਵਿਖੇ 8 ਏਕੜ ਰਕਬੇ ਵਿਚ ਸਥਾਪਤ ਹੈ ਜੋ ਜਿਮ, ਸਵਿਮਿੰਗ, ਸਪੋਰਟਸ ਸਹੂਲਤਾਂ ਸਮੇਤ ਰਿਹਾਇਸ਼ੀ ਹੈ। ਉਨ•ਾਂ ਦੱਸਿਆ ਕਿ ਸੰਸਥਾ ਦੀ ਪ੍ਰਵੇਸ਼ ਪ੍ਰੀਖਿਆ ਰਾਹੀਂ ਕੁਲ 1600 ਲੜਕੀਆਂ ਵਿਚੋਂ ਪਹਿਲੇ ਬੈਚ ਦੀਆਂ 25 ਵਿਦਿਆਰਥਣਾਂ ਦੀ ਚੋਣ ਕਰ ਲਈ ਗਈ ਹੈ। ਇਨ•ਾਂ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਐਮ.ਸੀ.ਐਮ ਡੀ.ਏ.ਵੀ ਕਾਲਜ ਸੈਕਟਰ-36, ਚੰਡੀਗੜ• ਤੋਂ ਤਿੰਨ ਸਾਲਾ ਗ੍ਰੈਜੂਏਸ਼ਨ (ਬੀ.ਐਸ.ਸੀ/ਬੀ.ਏ/ਬੀ.ਕਾਮ) ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸੰਸਥਾ ਵਿਚ ਖੇਡਾਂ, ਸਖਸ਼ੀਅਤ ਵਿਕਾਸ, ਸੰਚਾਰ ਹੁਨਰ, ਐਸ.ਐਸ.ਬੀ ਦੀ ਤਿਆਰੀ ਤੋਂ ਇਲਾਵਾ ਹੋਰ ਗਤੀਵਿਧੀਆਂ ਦੀ ਵੀ ਸਿਖਲਾਈ ਦਿੱਤੀ ਜਾਇਆ ਕਰੇਗੀ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਅਤੇ ਡਾ. ਦਲਜੀਤ ਸਿੰਘ ਚੀਮਾ ਤੋਂ ਇਲਾਵਾ ਸਾਬਕਾ ਮੰਤਰੀ ਸ੍ਰੀਮਤੀ ਸਤਵੰਤ ਕੌਰ ਸੰਧੂ, ਸਾਬਕਾ ਵਿਧਾਇਕ ਸ੍ਰੀ ਦੀਦਾਰ ਸਿੰਘ ਭੱਟੀ ਤੇ ਜਥੇਦਾਰ ਉਜਾਗਰ ਸਿੰਘ ਵਡਾਲੀ, ਸ਼੍ਰੋਮਣੀ ਅਕਾਲੀ ਦੇ ਜ਼ਿਲ•ਾ ਪ੍ਰਧਾਨ ਸ੍ਰੀ ਜਗਦੀਪ ਸਿੰਘ ਚੀਮਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀ ਰਾਹੁਲ ਤਿਵਾੜੀ, ਰੱਖਿਆ ਸੇਵਾਵਾਂ ਭਲਾਈ ਦੇ ਡਾਇਰੈਕਟਰ ਬ੍ਰਿਗੇਡੀਅਰ ਜੇ.ਐਸ. ਅਰੋੜਾ, ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਬ੍ਰਿਗੇਡੀਅਰ ਡੀ.ਐਸ. ਗਰੇਵਾਲ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਸ੍ਰੀ ਪੁਨੀਤ ਗੋਇਲ ਅਤੇ ਪੈਸਕੋ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਹਾਜ਼ਰ ਸਨ।

Facebook Comment
Project by : XtremeStudioz