Close
Menu

ਮਾਊਾਟ ਐਵਰੈਸਟ ਦੇ ਬੇਸ ਕੈਂਪ ਤੋਂ ਮਿਲੀਆਂ 18 ਲਾਸ਼ਾਂ

-- 26 April,2015

ਕਠਮੰਡੂ, ਭਾਰਤੀ ਫ਼ੌਜ ਦੇ ਬਲਾਰੇ ਨੇ ਅੱਜ ਦੱਸਿਆ ਕਿ ਭਾਰਤੀ ਫ਼ੌਜ ਦੀ ਪ੍ਰਬਤਾਰੋਹੀਆਂ ਦੀ ਟੀਮ ਨੇ ਨਿਪਾਲ ਵਿਚ ਸ਼ਕਤੀਸ਼ਾਲੀ ਭੁਚਾਲ ਆਉਣ ਪਿੱਛੋਂ ਮਾਉਂਟ ਐਵਰੈਸਟ ਦੇ ਬੇਸ ਕੈਂਪ ਤੋਂ 18 ਲਾਸ਼ਾਂ ਬਰਾਮਦ ਕੀਤੀਆਂ ਹਨ | ਨਿਪਾਲ ਦੇ ਸੈਰਸਪਾਟਾ ਮੰਤਰਾਲੇ ਨੇ ਕੇਵਲ 10 ਮੌਤਾਂ ਦੀ ਪੁਸ਼ਟੀ ਕੀਤੀ ਹੈ ਪਰ ਬੁਲਾਰੇ ਗਿਆਨੇਂਦਰ ਸ਼ਰੇਸਤਾ ਨੇ ਦੱਸਿਆ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਬੇਸ ਕੈਂਪ ਦਾ ਇਕ ਹਿੱਸਾ ਭੁਚਾਲ ਨਾਲ ਖਿਸਕੇ ਬਰਫ ਦੇ ਤੋਦੇ ਹੇਠ ਦੱਬਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਕੈਂਪ ਦੇ ਦੋ ਤੰਬੂ ਜ਼ਖ਼ਮੀਆਂ ਨਾਲ ਭਰੇ ਹੋਏ ਹਨ | ਸੈਰਸਪਾਟਾ ਮੰਤਰਾਲੇ ਦੇ ਅਧਿਕਾਰੀਆਂ ਨੇ ਅਨੁਮਾਨ ਲਾਇਆ ਕਿ ਜਦੋਂ ਭੁਚਾਲ ਆਇਆ ਉਸ ਸਮੇਂ ਲੱਗਭੱਗ 400 ਵਿਦੇਸ਼ੀਆਂ ਸਮੇਤ ਘੱਟੋ ਘੱਟ 1000 ਪ੍ਰਬਤਾਰੋਹੀ ਬੇਸ ਕੈਂਪ ਜਾਂ ਐਵਰੈਸਟ ‘ਤੇ ਮੌਜੂਦ ਸਨ |

Facebook Comment
Project by : XtremeStudioz